ਓਟਾਵਾ: ਕੈਨੇਡਾ ਸਟੈਟਿਕਸ ਵਲੋਂ ਜਾਰੀ ਕੀਤੇ ਗਏ ਅਰਥਚਾਰੇ ਦੇ ਅੰਕੜਿਆਂ ਮੁਤਾਬਕ ਜੁਲਾਈ ਦੇ ਮਹੀਨੇ ‘ਚ ਕੁੱਲ 24,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ ਤੇ ਬੇਰੁਜ਼ਗਾਰੀ ਦੀ ਦਰ 0.2 ਫੀਸਦੀ ਅੰਕ ਵੱਧ ਕੇ 5.7 ਫੀਸਦੀ ‘ਤੇ ਪਹੁੰਚ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਐਲਬਰਟਾ, ਨੋਵਾ ਸਕੋਸ਼ੀਆ ਤੇ ਨਿਊ ਬ੍ਰਨਸਵਿਕ ਸੂਬਿਆਂ ਨੂੰ ਬਹੁਤੀਆਂ ਨੌਕਰੀਆਂ ਗੁਆਉਣੀਆਂ ਪਈਆਂ ਜਦਕਿ ਕਿਊਬਿਕ ਤੇ ਪ੍ਰਿੰਸ ਐਡਵਰਡ ਆਇਸਲੈਂਡ ਵਿਖੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ।
ਏਜੰਸੀ ਦਾ ਕਹਿਣਾ ਹੈ ਕਿ ਬੀਤੇ ਜੁਲਾਈ ਮਹੀਨੇ ਦੇ ਅੰਕੜਿਆਂ ਮੁਤਾਬਕ 11,000 ਨਵੇਂ ਮੌਕੇ ਪੈਦਾ ਹੋਏ ਪਰ ਨੌਕਰੀਆਂ ਦਾ ਘਾਟਾ ਦੁਗਣਾ ਹੋ ਜਾਣ ਕਾਰਨ ਬੇਰੁਜ਼ਗਾਰੀ ਦਰ 0.2 ਫੀਦਸੀ ਵਧ ਗਈ। ਕੈਨੇਡਾ ਦੇ ਅਰਥਚਾਰੇ ਨੇ 12,000 ਹਜ਼ਾਰ ਫੁੱਲਟਾਈਮ ਨੌਕਰੀਆਂ ਗੁਆਈਆਂ ਜਦਕਿ ਪਾਰਟ ਟਾਈਮ ਨੌਕਰੀਆਂ ਦਾ ਅੰਕੜਾ ਇਸ ਤੋਂ ਜ਼ਿਆਦਾ ਰਿਹਾ।
ਟੀ.ਡੀ. ਬੈਂਕ ਦੇ ਆਰਥਿਕ ਮਾਹਰ ਬਰਾਇਨ ਡ੍ਰਿਪੈਟੋ ਨੇ ਕਿਹਾ ਕਿ ਭਾਵੇਂ ਜੁਲਾਈ ਮਹੀਨੇ ਦੇ ਅੰਕੜੇ ਸੁਖਾਵੇਂ ਨਹੀਂ ਹਨ ਪਰ ਬੀਤੇ 12 ਮਹੀਨਿਆਂ ਦੌਰਾਨ ਕੈਨੇਡਾ ‘ਚ 3 ਲੱਖ 53 ਹਜ਼ਾਰ ਨਵੀਂਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਦੇ ਨਾਲ ਹੀ ਕੈਨੇਡੀਅਨ ਕਿਰਤੀਆਂ ਦੇ ਮਿਹਨਤਾਨੇ ‘ਚ ਵੀ 4.5 ਫੀਸਦੀ ਦਾ ਵਾਧਾ ਹੋਇਆ ਹੈ।
ਕੈਨੇਡਾ ‘ਚ 5.7 % ਤੱਕ ਪਹੁੰਚੀ ਬੇਰੁਜ਼ਗਾਰੀ ਦੀ ਦਰ, ਜੁਲਾਈ ‘ਚ 24,000 ਨੌਕਰੀਆਂ ਦਾ ਹੋਇਆ ਨੁਕਸਾਨ

Leave a Comment
Leave a Comment