ਕੀ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਨਵੇਂ ਮੁੱਖ ਮੰਤਰੀ ?

TeamGlobalPunjab
4 Min Read

-ਅਵਤਾਰ ਸਿੰਘ;

ਕਾਂਗਰਸ ਵਿਧਾਇਕਾਂ ਤੋਂ ਮਸ਼ਵਰਾ ਲੈਣ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵਲੋਂ ਨਿਯੁਕਤ ਆਬਜ਼ਰਵਰਾਂ ਨੇ ਕਾਂਗਰਸ ਦੇ ਨਵੇਂ ਵਿਧਾਇਕ ਦਲ ਦੇ ਨੇਤਾ ਵਜੋਂ ਸੁਖਜਿੰਦਰ ਰੰਧਾਵਾ ਦਾ ਨਾਂ ਅੱਗੇ ਲਿਆਂਦਾ ਸੀ। ਉਹ ਮਾਝਾ ਖੇਤਰ ਦੇ ਪੁਰਾਣੇ ਕਾਂਗਰਸੀ ਹਨ। ਉਹ ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਦੇ ਜ਼ਿਲਾ ਗੁਰਦਸਪਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਾਵਾਂ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਹਲਕੇ ਵਿਚ ਖੁਸ਼ੀ ਮਨਾਈ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਅਤੇ ਪੂਰੇ ਹਲਕੇ ਵਿੱਚ ਲੋਕ ਖੁਸ਼ੀ ਵਿੱਚ ਪਟਾਕੇ ਚਲਾ ਰਹੇ ਤੇ ਲੱਡੂ ਵੰਡ ਰਹੇ ਹਨ। ਉਧਰ ਤਾਜ਼ਾ ਖ਼ਬਰਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੜ ਸੀ ਐਲ ਪੀ ਲੀਡਰ ਚੁਣਿਆ ਗਿਆ ਹੈ।

ਪਿੰਡ ਉਦੋਵਾਲੀ ਦੇ ਬਜ਼ੁਰਗ ਹਰਭਜਨ ਸਿੰਘ ਰੱਬ (89) ਤੇ ਹਰਪਾਲ ਸਿੰਘ ਨੇ ਰੰਧਾਵਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਪਰਿਵਾਰ ਦਾ ਪੂਰੇ ਇਲਾਕੇ ਵਿਚ ਬਹੁਤ ਰਸੂਖ ਹੈ। ਇਹ ਪਰਿਵਾਰ ਇਲਾਕੇ ਵਿੱਚ ਹਰ ਬੰਦੇ ਦੇ ਦੁੱਖ ਸੁਖ ਵਿੱਚ ਨਾਲ ਖੜਦਾ ਹੈ। ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਦਾਦਾ ਤੇ ਮਰਹੂਮ ਮੰਤਰੀ ਸੰਤੋਖ ਸਿੰਘ ਰੰਧਾਵਾ ਦੇ ਪਿਤਾ ਦਲੀਪ ਸਿੰਘ ਕੋਟਾ ਬੂੰਦੀ ਅਣਵੰਡੇ ਪਾਕਿਸਤਾਨ ਵਿੱਚ ਇਕ ਫਾਰਮ ਵਿੱਚ ਨੌਕਰੀ ਕਰਦੇ ਸਨ। ਦਲੀਪ ਸਿੰਘ ਰੰਧਾਵਾ ਦੇ ਤਿੰਨ ਪੁੱਤਰ ਸ਼ਿਵਦੇਵ ਸਿੰਘ, ਬਲਦੇਵ ਸਿੰਘ ਅਤੇ ਸੰਤੋਖ ਸਿੰਘ ਹਨ। ਦਲੀਪ ਸਿੰਘ ਦੇ ਦੋ ਧੀਆਂ ਹਨ। ਸੰਤੋਖ ਸਿੰਘ ਦੇ ਦੋ ਪੁੱਤਰ ਵੱਡਾ ਇੰਦਰਜੀਤ ਸਿੰਘ ਅਤੇ ਛੋਟਾ ਸੁਖਜਿੰਦਰ ਸਿੰਘ ਰੰਧਾਵਾ ਹਨ।

ਸੁਖਜਿੰਦਰ ਸਿੰਘ ਰੰਧਾਵਾ ਨੂੰ ਸਿਆਸਤ ਦੀ ਗੁੜਤੀ ਪਰਿਵਾਰ ਵਿਚੋਂ ਮਿਲੀ। ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਕਾਂਗਰਸ ਦੇ ਸੱਚੇ ਵਰਕਰ ਹੋਣ ਕਰਕੇ ਉਹ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਫੀ ਨੇੜੇ ਮੰਨੇ ਜਾਂਦੇ ਸਨ। ਰੰਧਾਵਾ ਨੇ ਇਲਾਕੇ ਵਿੱਚ ਛੋਟੀਆਂ ਛੋਟੀਆਂ ਕਈ ਚੋਣਾਂ ਲੜੀਆਂ ਜਿਨ੍ਹਾਂ ਵਿੱਚ ਉਨ੍ਹਾਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਦਾ ਸਾਥ ਦਿੱਤਾ। ਇਸ ਕਾਰਨ ਉਹ ਇਲਾਕੇ ਹਰਮਨਪਿਆਰੇ ਨੇਤਾ ਵਜੋਂ ਉਭਰੇ। ਭਾਵੇਂ ਮੁੱਖ ਮੰਤਰੀ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਾਝੇ ਨੂੰ ਬਹੁਤ ਦੇਰ ਬਾਅਦ ਮੁੱਖ ਮੰਤਰੀ ਮਿਲੇਗਾ।

- Advertisement -

ਅਸਤੀਫੇ ਕਦੋਂ ਕਦੋਂ ਦਿੱਤੇ

ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ 1963 ‘ਚ ਫੌਜ ’ਚ ਅਫਸਰ ਭਰਤੀ ਹੋਏ ਸਨ। ਦੋ ਸਾਲਾਂ ਬਾਅਦ 1965 ਵਿੱਚ ਨੌਕਰੀ ਛੱਡ ਕੇ ਆ ਗਏ। ਸਿਆਸਤ ਵਲ ਰੁਖ ਕਰ ਲਿਆ। ਵੈਸੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੀ ਜੰਗ ਲੱਗਣ ਕਰਕੇ ਫੌਜ ’ਚ ਮੁੜ ਡਿਊਟੀ ਸੰਭਾਲ ਲਈ ਸੀ। ਪਰ ਜੰਗ ਮਗਰੋਂ ਮੁੜ ਨੌਕਰੀ ਛੱਡ ਕੇ ਘਰ ਆ ਗਏ ਸਨ।

ਪਟਿਆਲਾ ਸ਼ਹਿਰ ਤੋਂ ਐਮ ਐਲ ਏ ਵਜੋਂ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਪੰਜ ਸਾਲ ਪੂਰੇ ਕਰਨ ਤੋਂ ਪਹਿਲਾਂ ਅਸਤੀਫ਼ਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸੀ ਅਹੁਦੇ ਤੋਂ ਦਿੱਤਾ ਗਿਆ ਇਹ ਪੰਜਵਾਂ ਅਸਤੀਫ਼ਾ ਹੈ। ਪਹਿਲਾ ਅਸਤੀਫ਼ਾ 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਦਿੱਤਾ। 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ। ਆਪਣੀ ਪਾਰਟੀ ਦੀ ਕੇਂਦਰ ਸਰਕਾਰ ਸਮੇਂ ਹੋਏ ਇਸ ਹਮਲੇ ਦੇ ਰੋਸ ਵਜੋਂ ਉਨ੍ਹਾਂ ਨਾ ਸਿਰਫ਼ ਲੋਕ ਸਭਾ ਸਗੋਂ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਤੇ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਬਰਨਾਲਾ ਸਰਕਾਰ ’ਚ ਕੈਬਨਿਟ ਮੰਤਰੀ ਬਣ ਗਏ। ਅਪਰੈਲ 1986 ’ਚ ਹੋਏ ਬਲੈਕ ਥੰਡਰ ਸ੍ਰੀ ਹਰਿਮੰਦਰ ਸਾਹਿਬ ’ਚ ਪੁਲੀਸ ਦਾਖਲ ਹੋਣਾ ਦੇ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 2014 ’ਚ ਅੰਮ੍ਰਿਤਸਰ ਤੋਂ ਕਾਂਗਰਸ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ’ਤੇ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਹੋਈ ਜਿਮਨੀ ਚੋਣ ਦੌਰਾਨ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ ਪਰ 2017 ’ਚ ਮੁੜ ਪਟਿਆਲਾ ਤੋਂ ਵਿਧਾਇਕ ਚੁਣੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। 18 ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

Share this Article
Leave a comment