ਕੀ ਤੁਸੀਂ ਸਫੇਦ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ? ਇਸ ਚੀਜ਼ ਨੂੰ ਗੁੜ ‘ਚ ਮਿਲਾ ਕੇ ਖਾਓ

TeamGlobalPunjab
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਵਾਲਾਂ ਦੇ ਸਫ਼ੇਦ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਮੇਥੀ ਨੂੰ ਗੁੜ ਵਿੱਚ ਮਿਲਾ ਕੇ ਖਾਓ। ਇਹ ਸਭ ਕੁਸ਼ਲ ਤਰੀਕਾ ਹੈ। ਇਸ ਨਾਲ ਵਾਲਾਂ ਦਾ ਵਿਕਾਸ ਵੀ ਚੰਗਾ ਹੋਵੇਗਾ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਵੇਗਾ। ਮੇਥੀ ਦੇ ਬੀਜਾਂ ਦਾ ਸੇਵਨ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਇਸ ‘ਚ ਗੁੜ ਮਿਲਾ ਕੇ ਖਾਓਗੇ ਤਾਂ ਇਸ ਨਾਲ ਦੁੱਗਣਾ ਫਾਇਦਾ ਹੋ ਜਾਵੇਗਾ।

ਇਸ ਦੇ ਲਈ ਮੇਥੀ ਦੇ ਦਾਣਿਆਂ ਦਾ ਪਾਊਡਰ ਬਣਾ ਕੇ ਗੁੜ ਦੇ ਨਾਲ ਸੇਵਨ ਕਰੋ। ਇਸ ਤੋਂ ਇਲਾਵਾ ਮੇਥੀ ਦੇ ਬੀਜਾਂ ਦਾ ਪਾਣੀ ਲਗਾਉਣ ਨਾਲ ਵਾਲਾਂ ਨਾਲ ਜੁੜੀ ਸਮੱਸਿਆ ਵੀ ਦੂਰ ਹੋ ਜਾਵੇਗੀ। ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਇਸ ਦਾ ਪਾਣੀ ਵਾਲਾਂ ‘ਤੇ ਲਗਾਓ।

ਦੂਸਰਾ ਤਰੀਕਾ ਹੈ ਮੇਥੀ ਦੇ ਦਾਣੇ ਪਾ ਕੇ ਪਾਣੀ ਨੂੰ ਉਬਾਲੋ ਅਤੇ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਓ।

ਮੇਥੀ ਦੇ ਬੀਜਾਂ ਦਾ ਪੇਸਟ ਬਣਾ ਕੇ ਵਾਲਾਂ ‘ਤੇ ਲਗਾਓ। ਇਸ ਨੂੰ 15 ਤੋਂ 20 ਮਿੰਟ ਤੱਕ ਵਾਲਾਂ ‘ਤੇ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਸਾਦੇ ਪਾਣੀ ਨਾਲ ਵਾਲਾਂ ਨੂੰ ਧੋ ਲਓ।

- Advertisement -

ਨਾਰੀਅਲ ਦੇ ਤੇਲ ‘ਚ ਮੇਥੀ ਦਾ ਪਾਊਡਰ ਮਿਲਾ ਕੇ ਗਰਮ ਕਰੋ ਅਤੇ ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਨਾਲ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਮੇਥੀ ਦੇ ਬੀਜ ਅਤੇ ਨਿੰਬੂ ਦਾ ਪੇਸਟ ਵੀ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਨਾਲ ਵਾਲ ਚਮਕਦਾਰ ਬਣਦੇ ਹਨ।

Share this Article
Leave a comment