ਕਿਸਾਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦਾ ਫਿਰ ਕੀਤਾ ਘਿਰਾਓ, ਲਾਇਆ ਪੱਕਾ ਮੋਰਚਾ

TeamGlobalPunjab
2 Min Read

ਲੰਬੀ: ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਬਾਰੇ ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਮੁਲਤਵੀ ਹੋਣ ਖ਼ਿਲਾਫ਼ ਬਾਦਲ ਪਿੰਡ ਵਿੱਚ ਡਟੀ ਬੈਠੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ  ਦੇ ਹਜ਼ਾਰਾਂ ਕਾਰਕੁਨਾਂ ਨੇ ਪੁਲਿਸ ਦੇ ਨਾਕੇ ਤੋੜਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਦੋਵੇਂ ਗੇਟਾਂ ਅੱਗੇ ਪੱਕੇ ਮੋਰਚੇ ਲਾ ਲਏ ਹਨ।ਕਿਸਾਨਾਂ ਨੇ ਦੂਜੀ ਵਾਰ ਫਿਰ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਉ ਕਰਕੇ ਕੋਠੀ ਦੇ ਗੇਟ ਦੇ ਮੂਹਰੇ ਪੱਕਾ ਧਰਨਾ ਲਾ ਕੇ ਆਪਣੀ ਸਟੇਜ ਲਾ ਦਿੱਤੀ।

ਪ੍ਰਸ਼ਾਸਨ ਨਾਲ ਸ਼ੁਕਰਵਾਰ ਸਾਰਾ ਦਿਨ ਕਿਸਾਨਾਂ ਦੀ ਮੀਟਿੰਗ ਚੱਲਦੀ ਰਹੀ ਪਰ ਮੀਟਿੰਗ ਬੇਸਿੱਟਾ ਰਹੀ। ਉਸ ਤੋਂ ਬਾਅਦ ਕਿਸਾਨਾਂ ਨੂੰ ਸ਼ਨੀਵਾਰ ਦੀ ਮੀਟਿੰਗ ਚੰਡੀਗੜ੍ਹ ਕਰਵਾਉਣ ਦਾ, ਭਰੋਸਾ ਦਵਾਇਆ ਗਿਆ ਉਹ ਵੀ ਰੱਦ ਹੋ ਗਈ।ਕਿਸਾਨਾਂ ਨੇ ਆਖਿਆ ਕਿ ਸਰਕਾਰ 60,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਨਹੀਂ ਉਦੋਂ ਤੱਕ ਕੋਠੀ ਦਾ ਘਿਰਾਓ ਜਾਰੀ ਰਹੇਗਾ ਪਿੰਡਾਂ ਵਿਚ ਜਾ ਕੇ , ਨੁੱਕੜ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾਏਗਾ। ਜਦੋਂ ਤਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਮੀਟਿੰਗ ਰੱਦ ਹੋਣ ਕਰਕੇ  ਪੁਲਿਸ ਵੱਲੋਂ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਵਿੱਤ ਮੰਤਰੀ ਦੇ ਘਰ ਅਤੇ ਪੱਕੇ ਮੋਰਚੇ ਵਿਚਾਲੇ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਗਈ ਸੀ। ਨਾਕਿਆਂ ’ਤੇ ਕੰਡਿਆਲੀਆਂ ਤਾਰਾਂ, ਜਲ ਤੋਪਾਂ ਅਤੇ ਸੈਂਕੜੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ।ਇਸ ਦੇ ਬਾਵਜੂਦ ਕਿਸਾਨਾਂ ਨੇ ਮਹਿਜ਼ ਅੱਧੇ ਘੰਟੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਤਹਿਸ-ਨਹਿਸ ਕਰਦਿਆਂ ਵਿੱਤ ਮੰਤਰੀ ਦੇ ਘਰ ਅੱਗੇ ਲੰਬੀ-ਬਠਿੰਡਾ ਸੜਕ ’ਤੇ ਟੈਂਟ ਗੱਡ ਕੇ ਪੱਕਾ ਮੋਰਚਾ ਲਾ ਲਿਆ। ਪ੍ਰਸ਼ਾਸ਼ਨ ਦਾ ਕਹਿਣਾ ਹੈ ਕੀ ਉੱਚ ਅਧਿਕਾਰੀਆਂ ਤੋਂ 13 ਤਰੀਕ ਨੂੰ 12 ਵਜੇ ਮੀਟਿੰਗ ਦਾ ਸਮਾਂ ਮਿਲਿਆ ਹੈ ਉਹਨਾਂ ਦੀ ਚੰਡੀਗੜ੍ਹ ਮੀਟਿੰਗ ਕਰਵਾਈ ਜਾਵੇਗੀ।

- Advertisement -

Share this Article
Leave a comment