ਲੁਧਿਆਣਾ : ਦੇਸ਼ ਅੰਦਰ ਜਿਥੇ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਉਥੇ ਹੀ ਹੁਣ ਲੁਧਿਆਣਾਂ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਸਾਰੀਆਂ ਨੂੰ ਅੰਦਰ ਤਕ ਕੰਬਾ ਦਿੱਤਾ ਹੈ । ਇਥੇ ਇਕ ਨੌਜਵਾਨ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦਾ ਦੋਸ਼ ਕਿਸੇ ਹੋਰ ਤੇ ਨਹੀਂ ਬਲਕਿ ਮਹਿਲਾ ਦੇ ਪਤੀ ਤੇ ਲੱਗ ਰਿਹਾ ਹੈ
ਦੱਸ ਦੇਈਏ ਕਿ ਮ੍ਰਿਤਕਾ ਦੀ ਪਹਿਚਾਣ ਕਮਲਜੀਤ ਕੌਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਕਮਲਜੀਤ ਕੌਰ ਦੇ ਭਰਾ ਬੇਅੰਤ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਦਾ ਵਿਵਾਹ 3 ਸਾਲ ਪਹਿਲਾਂ ਮਾਹੀ ਭੈਣੀ ਵਿਖੇ ਸੁਖਵੀਰ ਸਿੰਘ ਨਾਮਕ ਵਿਅਕਤੀ ਨਾਲ ਹੋਇਆ ਸੀ। ਉਨ੍ਹਾਂ ਦਸਿਆ ਕਿ ਇਹ ਮੇਹਨਤ ਮਜ਼ਦੂਰੀ ਕਰਕੇ ਆਪਣਾ ਟੀਮ ਪਾਸ ਕਰਦੇ ਸਨ। ਬੇਅੰਤ ਸਿੰਘ ਅਨੁਸਾਰ ਸੁਖਵੀਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਨਸ਼ੇ ਵਿਚ ਅਕਸਰ ਹੀ ਉਸ ਦੀ ਭੈਣ ਨਾਲ ਕੁੱਟ ਮਾਰ ਕਰਦਾ ਸੀ । ਉਨ੍ਹਾਂ ਕਿਹਾ ਕਿ ਕਤਲ ਤੋਂ ਪਹਿਲਾਂ ਕਮਲਜੀਤ ਨੇ ਉਸ ਨੂੰ ਫੋਨ ਕੀਤਾ ਸੀ ਅਤੇ ਓਹੋ ਤੁਰੰਤ ਹੈ ਉਥੇ ਆ ਗਏ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋ ਸੁਖਵੀਰ ਕਮਲਜੀਤ ਨੂੰ ਕੁੱਟ ਰਿਹਾ ਸੀ ਤਾ ਸੁਖਵੀਰ ਦੇ ਭਰਾ ਜਗਤਾਰ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਵੀਰ ਨੇ ਉਸ ਤੇ ਵੀ ਹਮਲਾ ਕਰ ਦਿੱਤਾ । ਇਸ ਤੋਂ ਬਾਅਦ ਉਸ ਨੇ ਕਮਲਜੀਤ ਦੇ ਸਿਰ ਵਿਚ ਪਾਵਾ ਮਾਰ ਕੇ ਉਸ ਦਾ ਵੀ ਕਤਲ ਕਰ ਦਿੱਤਾ।