ਭਾਰਤ ਪਾਕਿਸਤਾਨ ‘ਚ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਠੰਢਾ ਨਹੀਂ ਪਿਆ ਸਗੋ ਹੋਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਤੁਸੀਂ ਆਪਣੀ ਸਕਰੀਨ ‘ਤੇ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਕਿਸਤਾਨ ਵੱਲੋਂ ਲਾਂਘੇ ਨੂੰ ਲੈ ਕੇ ਕੰਮ ਚੱਲ ਰਿਹਾ ਹੈ।
ਪਾਕਿਸਤਾਨ ਵਾਲੇ ਪਾਸੇ ਲਾਂਘੇ ਲਈ ਚੌੜੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਦਾ ਜਾਰੀ ਕੰਮ ਵੀ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਪਰ ਭਾਰਤ ਦੀ ਤਰਫੋ ਲਾਂਘੇ ਦੀ ਉਸਾਰੀ ਸਬੰਧੀ ਪ੍ਰਸਥਿਤੀ ਫਿਲਹਾਲ ਸਪੱਸ਼ਟ ਨਹੀਂ ਹੈ।
ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਗਲਿਆਰੇ ਦਾ ਕੰਮ 40 ਫੀਸਦੀ ਤਕ ਪੂਰਾ ਹੋ ਗਿਆ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ। ਉਦੋਂ ਤੱਕ ਦੋਵਾਂ ਦੇਸ਼ਾਂ ਵੱਲੋਂ ਲਾਂਘੇ ਦਾ ਕੰਮ ਪੂਰਾ ਕਰਨਾ ਹੈ।
ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਦਾ ਵਫਦ ਲਾਂਘੇ ਦੀ ਚਰਚਾ ਕਰਨ ਲਈ 14 ਮਾਰਚ ਨੂੰ ਦਿੱਲੀ ਆ ਰਿਹਾ ਹੈ।
ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਵਲੋਂ ਕੰਮ ਜੋਰਾਂ ਸ਼ੋਰਾਂ ‘ਤੇ, ਵੇਖੋ ਤਸਵੀਰਾਂ

Leave a Comment
Leave a Comment