ਕਪੂਰ ਪਰਿਵਾਰ ‘ਤੇ ਕੋਰੋਨਾ ਦਾ ਕਹਿਰ,ਮਲਾਇਕਾ ਦਾ ਵੀ ਹੋਵੇਗਾ ਟੈਸਟ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਨੇ ਇੱਕ ਵਾਰ ਫਿਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੋਵਿਡ ਦਾ ਮਾਮਲਾ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਵਾਇਰਸ ਬਾਲੀਵੁੱਡ ਤੱਕ ਪਹੁੰਚ ਗਿਆ ਹੈ। ਹਾਲ ਹੀ ‘ਚ ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ ਸਮੇਤ ਕਈ ਲੋਕਾਂ ਨੂੰ ਕੋਰੋਨਾ ਹੋ ਗਿਆ ਸੀ ਅਤੇ ਹੁਣ ਖਬਰ ਹੈ ਕਿ ਕਪੂਰ ਪਰਿਵਾਰ ਦੇ ਹੋਰ ਲੋਕ ਕੋਵਿਡ ਦੀ ਲਪੇਟ ‘ਚ ਆ ਗਏ ਹਨ। ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਰਿਪੋਰਟ ਪਾਜ਼ੀਟਿਵ  ਆਉਣ ਤੋਂ ਬਾਅਦ, ਦੋਵਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

ਅਰਜੁਨ ਕਪੂਰ ਦੀ ਰਿਪੋਰਟ ਕੋਵਿਡ ਪਾਜ਼ੀਟਿਵ  ਆਉਣ ਤੋਂ ਬਾਅਦ ਹੁਣ ਮਲਾਇਕਾ ਅਰੋੜਾ ਦਾ ਵੀ ਟੈਸਟ ਕੀਤਾ ਜਾਵੇਗਾ। ਅਰਜੁਨ ਹਾਲ ਹੀ ‘ਚ ਮਲਾਇਕਾ ਦੇ ਘਰ ਕ੍ਰਿਸਮਸ ਪਾਰਟੀ ਲਈ ਗਏ ਸਨ ਅਤੇ ਇਸ ‘ਚ ਕਰੀਨਾ ਅਤੇ ਅੰਮ੍ਰਿਤਾ ਵੀ ਮੌਜੂਦ ਸਨ।ਇਸ ਪਾਰਟੀ ‘ਚ ਅਰਜੁਨ ਅਤੇ ਮਲਾਇਕਾ ਇਕੱਠੇ ਨਜ਼ਰ ਆਏ ਸਨ। ਇਸ ਪਾਰਟੀ ‘ਚ ਕਰੀਨਾ ਕਪੂਰ ਵੀ ਪਰਿਵਾਰ ਨਾਲ ਪਹੁੰਚੀ। ਕ੍ਰਿਸਮਸ ਤੋਂ ਕੁਝ ਦਿਨ ਪਹਿਲਾਂ ਕਰੀਨਾ ਅਤੇ ਅੰਮ੍ਰਿਤਾ ਦੋਵੇਂ ਹੀ ਸੈਲੇਬਸ ਕੋਰੋਨਾ ਨੈਗੇਟਿਵ ਹੋ ਗਏ ਸਨ। ਅਜਿਹੇ ‘ਚ ਪਾਰਟੀ ‘ਚ ਅਰਜੁਨ ਦੇ ਇਨਫੈਕਟਡ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਰੀਆ ਕਪੂਰ ਅਤੇ ਕਰਨ ਬੁਲਾਨੀ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਜਦੋਂ ਕਰੀਨਾ ਅਤੇ ਅੰਮ੍ਰਿਤਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਆਈ ਤਾਂ ਰੀਆ ਕਪੂਰ ਦਾ ਨਾਂ ਵੀ ਚਰਚਾ ‘ਚ ਸੀ।

Share this Article
Leave a comment