ਕਣਕ ਵਿੱਚ ਸਿੰਜਾਈ ਦੇ ਪਾਣੀ ਦੀ ਨਿਆਂਇਕ ਵਰਤੋਂ

TeamGlobalPunjab
5 Min Read

ਹਾੜ੍ਹੀ ਦੇ ਮੌਸਮ ਵਿੱਚ ਕਣਕ ਮੁੱਖ ਅਨਾਜ ਫ਼ਸਲ ਹੈ। ਸਾਲ 2019-20 ਦੌਰਾਨ ਤਕਰੀਬਨ 35.20 ਲੱਖ ਹੈਕਟੇਅਰ ਰਕਬਾ ਇਸ ਦੀ ਕਾਸ਼ਤ ਅਧੀਨ ਸੀ ਜਿਸ ਦੀ ਪੈਦਾਵਾਰ 176.2 ਲੱਖ ਟਨ ਸੀ ਅਤੇ ਜਿਸ ਦੀ ਪੈਦਾਵਾਰ 20.3 ਕੁਇੰਟਲ ਪ੍ਰਤੀ ਏਕੜ ਸੀ। ਜਿਥੇ ਧਰਤੀ ਹੇਠਲਾ ਪਾਣੀ ਮਾੜੀ ਗੁਣਵੱਤਾ ਵਾਲਾ ਹੁੰਦਾ ਹੈ (ਪੰਜਾਬ ਦਾ ਦੱਖਣ੍ਪੱਛਮੀ ਖੇਤਰ) ਉਹਨਾਂ ਇਲਾਕਿਆਂ ਵਿੱਚ ਵੀ ਕਣਕ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਹਾੜ੍ਹੀ ਦੇ ਮੌਸਮ ਵਿੱਚ ਪਾਣੀ ਦੇ ਸਰੋਤਾਂ ਨੂੰ ਕਾਇਮ ਰੱਖਣ ਅਤੇ ਸੰਭਾਲਣ ਵਿੱਚ ਜਲ ਪ੍ਰਬੰਧਨ ਮਹੱਤਵਪੂਰਨ ਭੂਮਿਕਾ ਨਿਭਾਉਦਾਂ ਹੈ। ਵੱਧ ਝਾੜ ਲੈਣ ਲਈ ਕਣਕ ਵਿੱਚ ਸਿੰਚਾਈ ਦਾ ਕਾਰਜਕਰਮ ਮਹੱਤਵਪੂਰਨ ਹੈ। ਪਾਣੀ ਦੀ ਉਨੀ ਹੀ ਮਾਤਰਾ ਤੋਂ ਵਧੇਰੇ ਲਾਭ ਉਚਿਤ ਸਿੰਚਾਈ ਕਾਰਜਕਰਮ ਅਪਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਮੌਸਮ ਦੇ ਹਿਸਾਬ ਨਾਲ ਚਾਰ ਤੋਂ ਪੰਜ ਸਿੰਚਾਈਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸਮੇਂ ਸਿਰ ਬਿਜਾਈ, ਪਿਛੇਤੀ ਬਿਜਾਈ ਅਤੇ ਬਹੁਤ ਦੇਰੀ ਨਾਲ ਬੀਜੀ ਗਈ ਕਣਕ ਨੂੰ ਛੱਡ ਕੇ ਜਿਥੇ ਝੋਨੇ ਦੀ ਫ਼ਸਲ ਤੋਂ ਪਹਿਲਾਂ ਬਿਜਾਈ ਕੀਤੀ ਗਈ ਸੀ ਨੂੰ ਬਿਜਾਈ ਤੋਂ ਪਹਿਲਾਂ 10 ਸੈਂਟੀਮੀਟਰ ਦੀ ਭਾਰੀ ਰੌਣੀ ਦਿੱਤੀ ਜਾਣੀ ਚਾਹੀਦੀ ਹੈ। ਖੇਤ ਨੂੰ ਭਾਰੀਆਂ ਜ਼ਮੀਨਾਂ ਵਿੱਚ 8 ਪਲਾਟ (ਕਿਆਰਾ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿੱਚ 16 ਪਲਾਟ ਪ੍ਰਤੀ ਏਕੜ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਜੇ ਚੰਗੇ ਪਾਣੀ ਦੀ ਘਾਟ ਹੈ ਜਾਂ ਨਹਿਰ ਬੰਦੀ ਆ ਜਾਂਦੀ ਹੈ ਤਾਂ ਕਣਕ ਨੂੰ ਮਾੜਾ ਅਤੇ ਚੰਗਾ ਪਾਣੀ ਇਕੱਠੇ ਜਾਂ ਦੋਵੇ ਬਦਲ ਕੇ ਵਰਤੇ ਜਾ ਸਕਦੇ ਹਨ। ਭਾਵ ਫ਼ਸਲ ਨੂੰ ਇੱਕ ਚੰਗਾ ਅਤੇ ਦੂਜਾ ਮਾੜਾ ਪਾਣੀ ਅਦਲ੍ਬਦਲ ਕੇ ਲਾਏ ਜਾ ਸਕਦੇ ਹਨ ਕਿਉਕਿ ਕਣਕ ਨਮਕ ਪਾਣੀ ਨੂੰ ਸਹਿਣਸ਼ੀਲ ਹੁੰਦੀ ਹੈ।

ਕਣਕ ਦੀ ਫ਼ਸਲ ਨੂੰ ਬਿਜਾਈ ਦੀ ਤਾਰੀਕ ਮੁਤਾਬਿਕ ਹੇਠ ਦੱਸੀ ਤਰਤੀਬ ਅਨੁਸਾਰ ਪਾਣੀ ਦਿਉ:
ਸਿੰਚਾਈ ਸਮੇਂ ਸਿਰ ਬੀਜੀ ਕਣਕ ਪਿਛੇਤੀ ਬਹੁਤ ਪਿਛੇਤੀ
ਪਹਿਲੀ ਬਿਜਾਈ ਦੇ 3 ਹਫ਼ਤੇ ਬਾਅਦ ਬਿਜਾਈ ਦੇ 4 ਹਫ਼ਤੇ ਬਾਅਦ ਬਿਜਾਈ ਦੇ 4 ਹਫ਼ਤੇ ਬਾਅਦ
ਦੂਸਰੀ ਪਿਛਲੀ ਸਿੰਚਾਈ ਤੋਂ 5-6 ਹਫ਼ਤੇ ਬਾਅਦ ਪਿਛਲੀ ਸਿੰਚਾਈ ਤੋਂ 5-6 ਹਫ਼ਤੇ ਬਾਅਦ ਪਿਛਲੀ ਸਿੰਚਾਈ ਤੋਂ 4 ਹਫ਼ਤੇ ਬਾਅਦ
ਤੀਸਰੀ ਪਿਛਲੀ ਸਿੰਚਾਈ ਤੋਂ 5-6 ਹਫ਼ਤੇ ਬਾਅਦ ਪਿਛਲੀ ਸਿੰਚਾਈ ਤੋਂ 3-4 ਹਫ਼ਤੇ ਬਾਅਦ ਪਿਛਲੀ ਸਿੰਚਾਈ ਤੋਂ 2 ਹਫ਼ਤੇ ਬਾਅਦ
ਚੌਥੀ ਪਿਛਲੀ ਸਿੰਚਾਈ ਤੋਂ 5-6 ਹਫ਼ਤੇ ਬਾਅਦ fgSbh f;zukJh s’ A3 jcas/ ਬਾਅਦ ਪਿਛਲੀ ਸਿੰਚਾਈ ਤੋਂ 2 ਹਫ਼ਤੇ ਬਾਅਦ
ਅਖੀਰਲੀ ਅੱਧ ਮਾਰਚ-ਅਖੀਰ ਮਾਰਚ 10 ਅਪ੍ਰੈਲ 10 ਅਪ੍ਰੈਲ

ਉਪਰੋਕਤ ਸਾਰਣੀ ਵਿੱਚ ਦਿੱਤੇ ਗਏ ਸਿੰਚਾਈ ਲਈ ਨਿਰਧਾਰਤ ਅੰਤਰਾਲ ਦੋਵਾਂ ਪਾਸਿਆਂ ਤੋਂ 2 ਜਾਂ 3 ਦਿਨ ਇਧਰ- ਉਧਰ ਹੋ ਸਕਦੇ ਹਨ। ਇਹਨਾਂ ਪੜਾਵਾਂ ਵਿੱਚੋਂ ਕਣਕ ਦਾ ਸਭ ਤੋਂ ਨਾਜ਼ੁਕ ਪੜਾਅ ਬਿਜਾਈ ਤੋਂ 21 ਦਿਨਾਂ ਬਾਅਦ ਆਉਦਾਂ ਹੈ। ਇਸ ਲਈ ਪਹਿਲੀ ਸਿੰਚਾਈ ਦੀ ਸਿਫ਼ਾਰਸ਼ ਸਮੇਂ ਸਿਰ ਬੀਜੀ ਫ਼ਸਲ (ਅਕਤੂਬਰ ਮਹੀਨਾ) ਲਈ ਤਿੰਨ ਹਫ਼ਤਿਆਂ ਬਾਅਦ ਅਤੇ ਪਿਛਲੀ ਬਿਜਾਈ ਵਾਲੀ ਫ਼ਸਲ ਨੂੰ ਚਾਰ ਹਫ਼ਤਿਆਂ ਬਾਅਦ ਕੀਤੀ ਜਾਂਦੀ ਹੈ। ਹਰ ਇੱਕ ਸੈਟਂੀਮੀਟਰ ਵਰਖਾ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖੀਰ ਤੱਕ 5 ਦਿਨ ਪਿਛੇਤਾ ਅਤੇ ਜਨਵਰੀ ਤੋਂ ਬਾਅਦ ਦੋ ਦਿਨ ਤੱਕ ਪਿਛੇਤਾ ਕਰ ਦੇਣਾ ਚਾਹੀਦਾ ਹੈ। ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜਿ਼ਆਦਾ ਵਾਧੇ ਤੋਂ ਬਚਾਉਣ ਲਈ ਮੀਹਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਉਦੇ ਰਹਿਣਾ ਚਾਹੀਦਾ ਹੈ। ਇਹ ਖਿਆਲ ਰੱਖੋ ਕਿ ਪਾਣੀ ਉਸ ਵੇਲੇ ਲਾਓ ਜਦੋਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ। ਪੰਜ ਦਸੰਬਰ ਤੋਂ ਬਾਅਦ ਬੀਜੀ ਗਈ ਫ਼ਸਲ ਨੂੰ 10 ਅਪਰੈਲ ਤੱਕ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ। ਮੌਸਮ ਦੀਆਂ ਸਥਿਤੀਆਂ ਖਾਸ ਕਰਕੇ ਬਾਰਸ਼ਾਂ ਦੇ ਅਨੁਸਾਰ ਦਾਣੇ ਭਰਨ ਜਾਂ ਸ਼ੁਰੂਆਤੀ ਪੜਾਅ ਦੇ ਦੌਰਾਨ ਤਾਪਮਾਨ ਦੇ ਉਤਰਾਅ੍ਚੜ੍ਹਾਅ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਮਾਰਚ ਦੇ ਅੰਤ ਵਿੱਚ ਸਿੰਚਾਈ ਜ਼ਰੂਰੀ ਹੈ। ਦਾਣੇ ਭਰਨ ਸਮੇ ਂਵੱਧਦੇ ਤਾਪਮਾਨ ਤੋਂ ਬਚਾਅ ਅਤੇ ਝਾੜ ਵਧਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਜਾਂ ਸੈਲੀਸਿਲਕ ਏਸਿਡ ਦਾ ਛਿੜਕਾਅ ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ ਦੋ ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ ਜਾਂ 15 ਗ੍ਰਾਮ ਸੈਲੀਸਿਲਕ ਏਸਿਡ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲ ਕੇ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ।

- Advertisement -

ਲੇਖਕ: ਅਨੁਰੀਤ ਕੌਰ ਧਾਲੀਵਾਲ, ਕਰਮਜੀਤ ਸਿੰਘ ਸੇਖੋਂ ਅਤੇ ਅਨੁਰਾਗ ਮਲਿਕ,
ਖੇਤਰੀ ਖੋਜ ਕੇਂਦਰ, ਬਠਿੰਡਾ।)

Share this Article
Leave a comment