ਓਮੀਕ੍ਰੋਨ ਵੇਰੀਐਂਟ ਦੀਆਂ ਤਾਜ਼ਾ ਪਾਬੰਦੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਨਵੇਂ ਆਰਥਿਕ ਮਾਪਦੰਡਾਂ ਦਾ ਕੀਤਾ ਐਲਾਨ

TeamGlobalPunjab
1 Min Read

ਓਂਟਾਰੀਓ: ਓਮੀਕ੍ਰੋਨ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਨਵੇਂ ਆਰਥਿਕ ਮਾਪਦੰਡਾਂ ਦਾ ਐਲਾਨ ਕੀਤਾ।

ਨਵੇਂ ਓਨਟਾਰੀਓ ਬਿਜ਼ਨਸ ਕੌਸਟਸ ਰੀਬੇਟ ਪ੍ਰੋਗਰਾਮ ਤਹਿਤ ਯੋਗ ਬਿਜ਼ਨਸਿਜ਼ ਨੂੰ ਰਿਬੇਟ ਪੇਅਮੈਂਟਸ ਦਿੱਤੀਆਂ ਜਾਣਗੀਆਂ ਜੋ ਕਿ ਪ੍ਰੌਪਰਟੀ ਟੈਕਸ ਤੇ ਐਨਰਜੀ ਕੌਸਟ ਦੇ 50 ਫੀਸਦੀ ਬਰਾਬਰ ਹੋਣਗੀਆਂ। ਇਹ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਤਾਜ਼ਾ ਪਾਬੰਦੀਆਂ ਪ੍ਰਭਾਵੀ ਰਹਿੰਦੀਆਂ ਹਨ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਪਦੰਡ ਨਾਲ ਓਨਟਾਰੀਓ ਦੇ 80,000 ਕਾਰੋਬਾਰਾਂ ਨੂੰ 7.5 ਬਿਲੀਅਨ ਡਾਲਰ ਦੀ ਰਾਹਤ ਮੁਹੱਈਆ ਕਰਵਾਈ ਜਾਵੇਗੀ। ਇਹ ਨਵਾਂ ਰਿਬੇਟ ਪ੍ਰੋਗਰਾਮ ਜਨਵਰੀ ਦੇ ਮੱਧ ਵਿੱਚ ਲਾਂਚ ਕੀਤਾ ਜਾਵੇਗਾ ਤੇ ਪ੍ਰੋਵਿੰਸ ਦਾ ਕਹਿਣਾ ਹੈ ਕਿ ਯੋਗ ਕਾਰੋਬਾਰਾਂ ਵਿੱਚ ਰੈਸਟੋਰੈਂਟਸ, ਨਿੱਕੇ ਰੀਟੇਲ ਸਟੋਰਜ਼ ਤੇ ਜਿੰਮਜ਼ ਸ਼ਾਮਲ ਹੋਣਗੇ। ਪ੍ਰੋਵਿੰਸ ਨੇ ਇਹ ਵੀ ਆਖਿਆ ਕਿ ਜਿਹੜੇ ਕਾਰੋਬਾਰ ਇਸ ਲਈ ਯੋਗ ਹੋਣਗੇ ਉਨ੍ਹਾਂ ਦੀ ਲਿਸਟ ਵੀ ਨਵੇਂ ਸਾਲ ਵਿੱਚ ਪ੍ਰੋਗਰਾਮ ਗਾਈਡ ਦੇ ਨਾਲ ਹੀ ਜਾਰੀ ਕੀਤੀ ਜਾਵੇਗੀ।

Share This Article
Leave a Comment