ਓਨਟਾਰੀਓ ਵੱਲੋਂ ਕਾਰੋਬਾਰਾਂ ਨੂੰ ਸੁਰੱਖਿਅਤ ਢੰਗ ਨਾਲ ਰੀਓਪਨ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਨਾਲ ਆਈਸੋਲੇਸ਼ਨ ਤੋਂ ਬਾਅਦ ਕਿਹੋ ਜਿਹਾ ਨਜ਼ਾਰਾ ਹੋਵੇਗਾ ਉਸ ਦੀ ਝਾਕੀ ਮਿਲੀ। ਆਫਿਸਾਂ ਵਿੱਚ ਵੀ ਫਿਜ਼ੀਕਲ ਡਿਸਟੈਂਸਿੰਗ ਵਾਲਾ ਨਿਯਮ ਜਾਰੀ ਰੱਖਣ, ਰਿਟੇਲ ਡਲਿਵਰੀ ਉੱਤੇ ਨਿਰਭਰਤਾ ਤੇ ਜਨਤਕ ਟਰਾਂਜਿ਼ਟ ਵਿੱਚ ਘੱਟ ਤੋਂ ਘੱਟ ਯਾਤਰੀਆਂ ਨੂੰ ਲਿਜਾਣ ਦੀ ਗੱਲ ਆਖੀ ਗਈ।
ਅਰਥਚਾਰੇ ਨੂੰ ਰੀਸਟਾਰਟ ਕਰਨ ਲਈ ਕੋਈ ਨਿਰਧਾਰਤ ਤਰੀਕਾਂ ਨਹੀਂ ਐਲਾਨੀਆਂ ਗਈਆਂ ਪਰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਅੰਕੜੇ ਕਾਫੀ ਉਤਸਾਹਵਰਧਕ ਹਨ। ਉਨ੍ਹਾਂ ਓਨਟਾਰੀਓ ਵਾਸੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਖਿਆ ਕਿ ਤੁਹਾਡੇ ਸਦਕਾ ਹੀ ਅਸੀਂ ਸਕਾਰਾਤਮਕ ਢੰਗ ਨਾਲ ਕਾਫੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਆਖਿਆ ਕਿ ਹੁਣ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਉਣ ਕਾਰਨ ਅਸੀਂ ਅਰਥਚਾਰੇ ਨੂੰ ਮੁੜ ਖੋਲ੍ਹਣ ਦਾ ਹੌਸਲਾ ਕਰ ਪਾ ਰਹੇ ਹਾਂ। ਫੋਰਡ ਨੇ ਆਖਿਆ ਕਿ ਉਹ ਸੇਫ ਤੇ ਫੂਕ ਫੂਕ ਕੇ ਕਦਮ ਰੱਖਦਿਆਂ ਹੋਇਆਂ ਜਲਦ ਤੋਂ ਜਲਦ ਹਾਲਾਤ ਆਮ ਵਰਗੇ ਕਰਨਾ ਚਾਹੁੰਦੇ ਹਾਂ।
ਵੀਰਵਾਰ ਨੂੰ ਓਨਟਾਰੀਓ ਵਿੱਚ ਕੋਵਿਡ-19 ਦੇ 459 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਮਹਾਮਾਰੀ ਕਾਰਨ 86 ਹੋਰ ਜਾਨਾਂ ਗਈਆਂ। ਪ੍ਰੋਵਿੰਸ ਵਿੱਚ ਇਸ ਸਮੇਂ ਕੋਵਿਡ 19 ਦੇ 16,187 ਮਾਮਲੇ ਹਨ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ 2.9 ਫੀ ਸਦੀ ਵੱਧ ਹਨ। ਪ੍ਰੋਵਿੰਸ ਅਰਥਚਾਰੇ ਨੂੰ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਮਾਮਲਿਆਂ ਵਿੱਚ ਦੋ ਤੋਂ ਚਾਰ ਹਫਤਿਆਂ ਦੀ ਗਿਰਾਵਟ ਚਾਹੁੰਦੀ ਹੈ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਇਨ੍ਹਾਂ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਸਵੀਕਾਰਦਿਆਂ ਆਖਿਆ ਕਿ ਇਸ ਦੇ ਬਾਵਜੂਦ ਇਹ ਰੁਝਾਨ ਸਹੀ ਸੇਧ ਵੱਲ ਜਾ ਰਿਹਾ ਹੈ। ਓਨਟਾਰੀਓ ਵੱਲੋਂ ਕਈ ਖਾਸ ਖੇਤਰਾਂ ਲਈ ਸੇਧ ਜਾਰੀ ਕੀਤੀ ਗਈ, ਇਨ੍ਹਾਂ ਵਿੱਚ ਆਫਿਸ ਵਰਕਰਜ਼, ਰਿਟੇਲ ਤੇ ਫੂਡ ਸਰਵਿਸ, ਕੰਸਟ੍ਰਕਸ਼ਨ, ਟਰਾਂਸਪੋਰਟੇਸ਼ਨ, ਐਗਰੀਕਲਚਰ, ਫਿਲਮ ਤੇ ਟੀਵੀ ਆਦਿ ਸ਼ਾਮਲ ਹਨ। ਇਨ੍ਹਾਂ ਸਾਰੇ ਸੈਕਟਰਜ਼ ਦੇ ਲੋਕਾਂ ਨੂੰ ਠੀਕ ਨਾ ਹੋਣ ਦੀ ਸੂਰਤ ਵਿੱਚ ਘਰ ਵਿੱਚ ਹੀ ਰਹਿਣ, ਆਪਣੇ ਹੱਥ ਵਾਰ ਵਾਰ ਧੋਣ ਤੇ ਸਾਫ ਸਫਾਈ ਸਬੰਧੀ ਸਹੀ ਢੰਗ ਤਰੀਕਿਆਂ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਨ੍ਹਾਂ ਸਿਫਾਰਸਾਂ ਵਿੱਚ ਆਖਿਆ ਗਿਆ ਕਿ ਟੀਮ ਮੀਟਿੰਗਾਂ ਆਊਟਡੋਰ ਕੀਤੀਆਂ ਜਾਣ, ਸਿ਼ਫਟ ਟਾਈਮ ਦਾ ਧਿਆਨ ਰੱਖਿਆ ਜਾਵੇ, ਜ਼ਮੀਨ ਉੱਤੇ ਨਿਸ਼ਾਨ ਲਾ ਕੇ ਦੂਰੀ ਬਣਾਈ ਜਾਵੇ ਤੇ ਟਰੈਫਿਕ ਫਲੋਅ ਨੂੰ ਮੈਨੇਜ ਕਰਨ ਲਈ ਬੈਰੀਅਰ ਬਣਾਏ ਜਾਣ।ਆਫਿਸਾਂ ਵਿੱਚ ਦੋ ਮੀਟਰ ਦੀ ਦੂਰੀ ਵਾਲੇ ਨਿਯਮ ਦੀ ਪਾਲਣਾ ਯਕੀਨੀ ਬਣਾਈ ਜਾਵੇ, ਵਰਕਸਟੇਸ਼ਨਜ਼ ਤੇ ਟੈਲੀਫੋਨਜ਼ ਦੀ ਸਾਂਝੀ ਵਰਤੋਂ ਨਾ ਕੀਤੀ ਜਾਵੇ, ਜਿੰਨਾਂ ਹੋ ਸਕੇ ਓਨੇ ਕਰਮਚਾਰੀ ਘਰ ਤੋਂ ਹੀ ਕੰਮ ਕਰਨ। ਰਿਟੇਲ ਬਿਜ਼ਨਸਿਜ਼ ਆਨਲਾਈਨ ਆਰਡਰ ਹੀ ਲੈਣ, ਡਲਿਵਰੀ ਤੇ ਕਰਬਸਾਈਡ ਪਿੱਕਅੱਪ ਆਪਸ਼ਨਜ਼ ਅਪਣਾਈਆਂ ਜਾਣ, ਡਲਿਵਰੀ ਕਰਨ ਵਾਲਿਆਂ ਦਾ ਕਸਟਮਰਜ਼ ਨਾਲ ਕੋਈ ਕਾਂਟੈਕਟ ਨਾ ਹੋਵੇ, ਟੈਕਸਟ ਮੈਸੇਜ ਰਾਹੀਂ ਇਹ ਦੱਸ ਦਿੱਤਾ ਜਾਵੇ ਕਿ ਉਨ੍ਹਾਂ ਦਾ ਪੈਕੇਜ ਪਹੁੰਚਾ ਦਿੱਤਾ ਗਿਆ ਹੈ। ਸਟੋਰਾਂ ਵਿੱਚ ਕਾਰੋਬਾਰਾਂ ਨੂੰ ਕੈਸ਼ਲੈੱਸ ਟਰਾਂਜੈ਼ਕਸ਼ਨ ਉੱਤੇ ਨਿਰਭਰ ਕਰਨਾ ਚਾਹੀਦਾ ਹੈ, ਕੈਸ਼ੀਅਰਜ਼ ਤੇ ਕਸਟਮਰਜ਼ ਦਰਮਿਆਨ ਬੈਰੀਅਰ ਬਣਾਇਆ ਜਾਵੇ, ਫਿਜ਼ੀਕਲ ਡਿਸਟੈਂਸਿੰਗ ਲਈ ਜ਼ਮੀਨ ਉੱਤੇ ਨਿਸ਼ਾਨ ਲਾਏ ਜਾਣ, ਕਾਰਟਸ ਤੇ ਬਾਸਕਿਟਸ ਨੂੰ ਸੈਨੇਟਾਈਜ਼ ਕੀਤਾ ਜਾਵੇ, ਦਾਖਲ ਹੋਣ ਸਮੇਂ ਕਸਟਮਰਜ਼ ਦੇ ਹੱਥ ਸੈਨੇਟਾਈਜ਼ਰ ਰਾਹੀਂ ਸਾਫ ਕਰਵਾਏ ਜਾਣ, ਇੱਕ ਸਮੇਂ ਉੱਤੇ ਸਟੋਰ ਵਿੱਚ ਘੱਟ ਤੋਂ ਘੱਟ ਲੋਕ ਹੋਣੇ ਚਾਹੀਦੇ ਹਨ ਤੇ ਮੁੜ ਤੋਂ ਵਰਤੋਂ ਵਿੱਚ ਆਉਣ ਵਾਲੇ ਬੈਗਜ਼ ਜਾਂ ਕੰਟੇਨਰਜ਼ ਦੀ ਵਰਤੋਂ ਨਾ ਕੀਤੀ ਜਾਵੇ।
ਇਹ ਵੀ ਆਖਿਆ ਗਿਆ ਕਿ ਜੇ ਤੁਹਾਡੀ ਕੰਮ ਵਾਲੀ ਥਾਂ ਲਈ ੳੱੁਪਰ ਦਿੱਤੀਆਂ ਗਈਆਂ ਸਿਫਾਰਸ਼ਾਂ ਕਾਫੀ ਨਹੀਂ ਹਨ ਤਾਂ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ (ਪੀਪੀਈ) ਦੀ ਵਰਤੋਂ ਵੀ ਆਖਰੀ ਹੀਲੇ ਵਜੋਂ ਕੀਤੀ ਜਾ ਸਕਦੀ ਹੈ। ਲੇਬਰ ਮੰਤਰੀ ਮੌਂਟੇ ਮੈਕਨੌਟਨ ਨੇ ਆਖਿਆ ਕਿ ਇਹ ਮਾਪਦੰਡ ਅਪਣਾਏ ਜਾਣਾ ਲਾਜ਼ਮੀ ਨਹੀਂ ਹੈ ਪਰ ਉਨ੍ਹਾਂ ਨੂੰ ਆਸ ਹੈ ਕਿ ਕਾਰੋਬਾ