ਐਡਵੋਕੇਟ ਜਨਰਲ ਦੀ ਕਾਰਗੁਜ਼ਾਰੀ ਬਾਰੇ ਕਿੰਤੂ-ਪ੍ਰੰਤੂ ਕਰਨਾ ਤੁਹਾਡਾ ਕੰਮ ਨਹੀਂ-ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਦੇ ਖੁੱਲ•ੇ ਪੱਤਰ ਦਾ ਦਿੱਤਾ ਜਵਾਬ

TeamGlobalPunjab
3 Min Read

ਚੰਡੀਗੜ•, 17 ਜਨਵਰੀ

• ਬਾਜਵਾ ਐਡਵੋਕੇਟ ਜਨਰਲ ਦੀ ਕਾਬਲੀਅਤ ਪਰਖਣ ਦੇ ਨਾ ਤਾਂ ਸਮਰੱਥ ਹੈ ਤੇ ਨਾ ਹੀ ਯੋਗ, Àਹ ਪੂਰੀ ਤਰ•ਾਂ ਅਣਜਾਣ ਹੈ

ਰਾਜ ਸਭਾ ਮੈਂਬਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਲਈ ਕੀਤੀ ਗਈ ਮੰਗ ਨੂੰ ਬੇਤੁੱਕੀ ਅਤੇ ਅਣਉਚਿਤ ਦੱਸਦੇ ਹੋਏ ਇਸ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਖਿਆ ਕਿ ਉਹ ਮੇਰੀ ਸਰਕਾਰ ਦੇ ਕੰਮਕਾਜ ਤੋਂ ਪਾਸੇ ਰਹਿਣ ਜਿਸ ਤੋਂ ਤੁਸੀ ਪੂਰੀ ਤਰ•ਾਂ ਅਣਜਾਣ ਹੋ।

ਸ੍ਰੀ ਬਾਜਵਾ ਦੇ ਖੁੱਲ•ੇ ਪੱਤਰ ਜਿਸ ਵਿੱਚ ਐਡਵੋਕੇਟ ਜਨਰਲ ਦੀਆਂ ਕਥਿਤ ਨਾਕਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਪਰ ਸਖ਼ਤ ਰੁਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਵੱਲੋਂ ਸਿਆਸੀ ਸ਼ੋਹਰਤ ਖੱਟਣ ਲਈ ਤਿਲਮਿਲਾਉਣ ਦੀ ਨਿਸ਼ਾਨੀ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਨੂੰ ਐਡਵੋਕੇਟ ਜਨਰਲ ਵਿੱਚ ਪੂਰਨ ਵਿਸ਼ਵਾਸ ਹੈ।”

- Advertisement -

ਐਡਵੋਕੇਟ ਜਨਰਲ ਵਿਰੁੱਧ ਨਿਰਆਧਾਰ ਦੋਸ਼ਾਂ ਵਾਲੇ ਲਿਖੇ ਪੱਤਰ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਸ੍ਰੀ ਬਾਜਵਾ ਨੂੰ ਕਿਹਾ,”ਅਤੁਲ ਨੰਦਾ ਦੀ ਕਾਬਲੀਅਤ ਨੂੰ ਸਮਝਣ ਦੇ ਤੁਸੀਂ ਨਾ ਤਾਂ ਸਮਰੱਥ ਹੋ ਅਤੇ ਨਾ ਹੀ ਯੋਗ ਅਤੇ ਜਿਨ•ਾਂ ਮਸਲਿਆਂ ਬਾਰੇ ਤਹਾਨੂੰ ਕੁਝ ਪਤਾ ਹੀ ਨਹੀਂ ਹੈ, ਉਨ•ਾਂ ਉਪਰ ਕਿੰਤੂ-ਪ੍ਰੰਤੂ ਜਾਂ ਦਖ਼ਲਅੰਦਾਜ਼ੀ ਕਰਨ ਦਾ ਤੁਹਾਡਾ ਕੋਈ ਕੰਮ ਨਹੀਂ।”  

ਸ੍ਰੀ ਬਾਜਵਾ ਨੇ ਆਪਣੇ ਟਵਿੱਟਰ ਖਾਤੇ ‘ਤੇ ਅੱਜ ਬਾਅਦ ਦੁਪਹਿਰ ‘ਖੁੱਲ•ਾ ਪੱਤਰ’ ਪਾਇਆ ਜਿਸ ਵਿੱਚ ਉਸ ਨੇ ਸੱਤ ਮਿਸਾਲਾਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਐਡਵੋਕੇਟ ਜਨਰਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ•ਾਂ ਵਿੱਚ ਛੇ ਮਾਮਲਿਆਂ ਵਿੱਚ ਅਤੁਲ ਨੰਦਾ ਨੇ ਪੰਜਾਬ ਦੀ ਨੁਮਾਇੰਦਗੀ ਵੀ ਨਹੀਂ ਕੀਤੀ ਜਿਸ ਤੋਂ ਪਤਾ ਲਗਦਾ ਹੈ ਕਿ ਬਾਜਵਾ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਬਾਜਵਾ ਦੀ ਏ.ਜੀ. ਵਿਰੁੱਧ ਨਿੱਜੀ ਕਿੜ ਹੈ।

ਸ੍ਰੀ ਬਾਜਵਾ ਵੱਲੋਂ ਹਾਲ ਹੀ ਵਿੱਚ ਉਨ•ਾਂ ਅਤੇ ਸੂਬਾ ਸਰਕਾਰ ਖਿਲਾਫ਼ ਕੀਤੇ ਹਮਲਿਆਂ ਨੂੰ ਪੂਰੀ ਤਰ•ਾਂ ਬੇਹੂਦਾ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦਾ ਰਵੱਈਆ ਹਾਸੋਹੀਣਾ ਬਣਦਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ,”ਜਦੋਂ ਤੱਕ ਉਹ ਆਪਣੇ ਅਜਿਹੇ ਰਵੱਈਏ ਨੂੰ ਚੰਗੀ ਤਰ•ਾਂ ਸਪੱਸ਼ਟ ਨਹੀਂ ਕਰਦੇ ਜੋ ਪਾਰਟੀ ਦੇ ਹਿੱਤਾਂ ਲਈ ਨੁਕਸਾਨਦੇਹ ਹੈ ਤਾਂ ਉਸ ਵੇਲੇ ਤੱਕ ਹਰ ਕੋਈ ਇਹੀ ਸੋਚ ਸਕਦਾ ਹੈ ਕਿ ਉਹ ਪੰਜਾਬ ਵਿੱਚ ਵਿਰੋਧੀ ਧਿਰ ਲਈ ਕੰਮ ਕਰ ਰਹੇ ਹਨ।”

ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਬਾਜਵਾ ਨੂੰ ਉਨ•ਾਂ ਮੁੱਦਿਆਂ ‘ਤੇ ਆਪਣੀ ਸਲਾਹ ਦੇਣੀ ਬੰਦ ਕਰਨ ਲਈ ਆਖਿਆ ਜਿਨ•ਾਂ ਮੁੱਦਿਆਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੀ ਬਜਾਏ ਉਸ ਨੂੰ ਰਾਜ ਸਭਾ ਵਿੱਚ ਆਪਣੇ ਹਲਕੇ ਵੱਲ ਧਿਆਨ ਦੇਣਾ ਚਾਹੀਦਾ ਹੈ।

Share this Article
Leave a comment