ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਸਰਦੀ ਦਾ ਕਹਿਰ ਜਾਰੀ ਹੈ। ਦਿੱਲੀ ਵਿੱਚ ਸੋਮਵਾਰ ਸਵੇਰੇ ਸੰਘਣਾ ਕੋਹਰਾ ਛਾਇਆ ਰਿਹਾ ਤਾਂ ਉੱਥੇ ਹੀ ਤਾਪਮਾਨ 2.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਜੰਮੂ – ਕਸ਼ਮੀਰ ਦੇ ਸ੍ਰੀਨਗਰ ਵਿੱਚ ਐਤਵਾਰ ਨੂੰ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ ਜਿਸਦੇ ਨਾਲ ਝੀਲ ਜੰਮ ਗਈ। ਰਾਜਸਥਾਨ ਦੇ ਜੈਪੁਰ ਵਿੱਚ ਸਰਦੀ ਨੇ 55 ਸਾਲ ਦਾ ਰਿਕਾਰਡ ਤੋੜਿਆ ਹੈ।
ਉਥੇ ਹੀ ਹਰਿਆਣਾ, ਪੰਜਾਬ, ਯੂਪੀ ਅਤੇ ਬਿਹਾਰ ਵਿੱਚ ਹੱਡ ਭੰਨਵੀ ਠੰਡ ਦਾ ਕਹਿਰ ਜਾਰੀ ਹੈ। ਸ੍ਰੀਨਗਰ ਵਿੱਚ ਤਾਪਮਾਨ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਰਾਤ ਵਿੱਚ ਇਥੋਂ ਦਾ ਤਾਪਮਾਨ ਸਿਫ਼ਰ ਤੋਂ -6.2 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ, ਕਸ਼ਮੀਰ ਘਾਟੀ ਅਤੇ ਲਦਾਖ ਵਿੱਚ ਤਾਪਮਾਨ ਜਮਾਉਣ ਵਾਲੇ ਤਾਪਮਾਨ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਇਸ ਨਾਲ ਖੇਤਰ ਵਿੱਚ ਸੀਤ ਲਹਿਰ ਤੇਜ ਹੋ ਗਈ ਹੈ। ਡਲ ਝੀਲ ਤੋਂ ਇਲਾਵਾ ਹੋਰ ਥਾਵਾਂ ਦਾ ਪਾਣੀ ਵੀ ਜੰਮ ਗਿਆ ਹੈ। 31 ਦਸੰਬਰ ਤੋਂ ਕੁੱਝ ਦਿਨਾਂ ਲਈ ਕਸ਼ਮੀਰ ਵਿੱਚ ਹਲਕਾ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ ।