ਸੈਨ ਫਰਾਂਸਿਸਕੋ: ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ ਪਰ ਅਮਰੀਕਾ ਦੀ ਝੀਲ ‘ਚ ਡੁੱਬ ਰਹੇ ਵਿਅਕਤੀ ਦੀ ਸਮਾਰਟ ਵਾਚ ਨਾ ਸਿਰਫ ਉਸਦਾ ਸਹਾਰਾ ਬਣੀ ਬਲਕਿ ਉਸਦੀ ਜਾਨ ਵੀ ਬਚਾਈ। ਖਬਰਾਂ ਮੁਤਾਬਕ ਸ਼ਿਕਾਗੋ ‘ਚ ਐਪਲ ਵਾਚ ਕਾਰਨ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਝੀਲ ‘ਚ ਡੁੱਬ ਕੇ ਆਪਣੀ ਜਾਨ ਗਵਾਉਣ ਤੋਂ ਬਚੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਘੜੀ ਨਾ ਹੁੰਦੀ ਤਾਂ ਅੱਜ ਉਹ ਜ਼ਿੰਦਾ ਨਹੀਂ ਬਚਦਾ।
ਅਸਲ ‘ਚ ਏਸ਼ੋ ਨਾਮ ਦਾ ਵਿਅਕਤੀ ਅਮਰੀਕਾ ‘ਚ ਸ਼ਿਕਾਗੋ ਸਕਾਈਲਾਈਨ ਦੀ ਫੋਟੋ ਖਿੱਚਣ ਲਈ ਇੱਕ ਜੈੱਟ ਸਕੀ ਦੀ ਸਵਾਰੀ ਕਰ ਰਿਹਾ ਸੀ। ਉਸੇ ਵੇਲੇ ਪਾਣੀ ਦੀ ਇੱਕ ਵੱਡੀ ਲਹਿਰ ਉਸੀ ਜੈੱਟ ਸਕੀ ਨਾਲ ਟੱਕਰਾ ਗਈ ਜਿਸ ਨਾਲ ਉਹ ਪਾਣੀ ‘ਚ ਡਿੱਗ ਗਿਆ ਇਸ ਦੇ ਨਾਲ ਹੀ ਉਸ ਦਾ ਫੋਨ ਵੀ ਪਾਣੀ ‘ਚ ਗਿਰ ਗਿਆ ਉਧਰ ਪਾਣੀ ਦੀਆਂ ਜ਼ਬਰਦਸਤ ਲਹਿਰਾਂ ਏਸ਼ੋ ਨੂੰ ਹੇਠ ਵੱਲ ਖਿੱਚ ਰਹੀਆਂ ਸਨ।
ਅਜਿਹੀ ਮੁਸੀਬਤ ਦੀ ਘੜੀ ‘ਚ ਉਸਦੀ ਐਪਲ ਦੀ ਘੜੀ ਦਾ ਸੋਫਿਸਟੀਕੇਟਿਡ ਆਪ੍ਰੇਟਿੰਗ ਸਿਸਟਮ (SOS) ਫੀਚਰ ਹੀ ਕੰਮ ਆਇਆ। ਏਸ਼ੋ ਨੇ ਇਸ ਫੀਚਰ ਦੇ ਜਰੀਏ ਐਮਰਜੈਂਸੀ ਸੇਵਾ ਲਈ 911 ‘ਤੇ ਇੱਕ ਕਾਲ ਕੀਤੀ। ਜਿਸ ਤੋਂ ਬਾਅਦ ਉਸ ਨੂੰ ਬਚਾਉਣ ਲਈ ਸ਼ਿਕਾਗੋ ਪੁਲਿਸ ਤੇ ਫਾਇਰ ਬੋਟ ਨਾਲ ਇੱਕ ਹੈਲੀਕਾਪਟਰ ਪਹੁੰਚ ਗਿਆ ਤੇ ਏਸ਼ੋ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇੱਕ ਘੜੀ ਨੇ ਪਾਣੀ ‘ਚ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ, ਜਾਣੋ ਕਿੰਝ ਹੋਇਆ ਕਮਾਲ

Leave a Comment
Leave a Comment