ਨਵੀਂ ਦਿੱਲੀ : 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਇਕੱਤੀ ਅਕਤੂਬਰ ਉੱਨੀ ਸੌ ਚੁਰਾਸੀ ਵਾਲੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇਸ ਦਰੱਖਤ ਦੇ ਇਤਹਾਸ ਹੁੱਡਾ ਦੀ ਸੁਰੱਖਿਆ ਕਰਮੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਵੱਲੋਂ ਸੋਧਾ ਲਗਾਇਆ ਗਿਆ। ਜਿਸ ਤੋਂ ਬਾਅਦ ਦਿੱਲੀ ਵਿੱਚ ਦੰਗੇ ਹੁੰਦੇ ਹਨ । ਜਿਸ ਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਹੈ । ਇਸ ਮਸਲੇ ‘ਤੇ ਹੁਣ ਸੀਨੀਅਰ ਵਕੀਲ ਐਚ ਐਸ ਫੂਲਕਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਫੂਲਕਾ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਦੀ ਮੌਤ ਤੋਂ ਪਹਿਲਾਂ ਹੀ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਬਣਾਈ ਜਾ ਰਹੀ ਸੀ।
ਐਚ ਐਸ ਫੂਲਕਾ ਦਾ ਕਹਿਣਾ ਹੈ ਕਿ ਦਿੱਲੀ ਚ ਜਦੋਂ ਦੰਗੇ ਹੁੰਦੇ ਹਨ ਤਾਂ ਉਸ ਸਮੇਂ ਹਮਲਾਵਰਾਂ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਟ ਜਾਂ ਕਿਸੇ ਰਾਜਪੂਤ ਦੇ ਘਰ ਤੇ ਹਮਲਾ ਨਹੀਂ ਹੋਇਆ। ਫੂਲਕਾ ਨੇ ਇਹ ਵੀ ਦੋਸ਼ ਲਾਇਆ ਕਿ ਹਮਲਾਵਰਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਜਿਸ ਤਰ੍ਹਾਂ ਦਾ ਅੱਗ ਲਗਾਉਣ ਲਈ ਪਾਊਡਰ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਉਹ ਵੀ ਖਾਸ ਕਿਸਮ ਦਾ ਸੀ । ਫੂਲਕਾ ਨੇ ਇਹ ਵੀ ਖੁਲਾਸਾ ਕੀਤਾ ਕਿ ਇਕ ਨਵੰਬਰ ਵਾਲੇ ਦਿਨ ਜਿਹਡ਼ੀਆਂ ਵੀ ਐੱਫਆਈਆਰ ਦਿੱਲੀ ਦੇ ਥਾਣਿਆਂ ਵਿੱਚ ਦਰਜ ਕੀਤੀਆਂ ਗਈਆਂ ਸੀ ਉਨ੍ਹਾਂ ਦੀ ਸ਼ਬਦਾਵਲੀ ਇੱਕੋ ਜਿਹੀ ਸੀ ।