ਇਰਾਨੀ ਹਮਲਿਆਂ ‘ਚ ਨਹੀਂ ਗਈ ਕਿਸੇ ਅਮਰੀਕੀ ਦੀ ਜਾਨ: ਟਰੰਪ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਤੇ ਇਰਾਨ ਵਿਚਾਲੇ ਪੈਦਾ ਹੋਏ ਤਣਾਅ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਰਮੀ ਦਿਖਾਈ ਹੈ। ਟਰੰਪ ਨੇ ਕਿਹਾ ਕਿ ਇਰਾਨ ਪਰਾਮਾਣੂ ਹਥਿਅਰ ਵੱਲ ਨਾ ਵੱਧੇ, ਤੇ ਦੁਨੀਆਂ ‘ਚ ਸ਼ਾਂਤੀ ਕਾਇਮ ਰੱਖੇ। ਇਸ ਦੇ ਨਾਲ ਹੀ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਇਰਾਨ ‘ਤੇ ਹੋਰ ਸਖ਼ਤ ਤੋਂ ਸਖ਼ਤ ਆਰਥਿਕ ਪਾਬੰਦੀਆਂ ਲਾਵਾਂਗੇ।

ਇਰਾਨ ਨੇ ਬੁੱਧਵਾਰ ਸਵੇਰੇ 3:20 ਵਜੇ ਇਰਾਕ ‘ਚ ਅਮਰੀਕਾ ਦੇ 2 ਆਰਮੀ ਠਿਕਾਣਿਆ ‘ਤੇ ਮਿਜ਼ਾਇਲ ਨਾਲ ਹਮਲੇ ਕੀਤੇ ਸਨ। ਜਿਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਹਮਲਿਆਂ ਨਾਲ ਉਹਨਾਂ ਦੇ ਕਿਸੇ ਵੀ ਜਵਾਨ ਦਾ ਕੋਈ ਨੁਕਸਾਨ ਨਹੀ ਹੋਇਆ। ਥੋੜ੍ਹਾ ਜਿਹਾ ਬੇਸ ਨੂੰ ਨੁਕਸਾਨ ਪਹੁੰਚਿਆ ਹੈ।

ਇਰਾਨ ਤੇ ਅਮਰੀਕਾ ਵਿਚਾਲੇ ਤਣਾਅ 3 ਜਨਵਰੀ ਤੋਂ ਪੈਦਾ ਹੋਇਆ ਜਦੋਂ ਅਮਰੀਕਾ ਨੇ ਇਰਾਕ ਦੇ ਬਗਦਾਦ ਏਅਰਪੋਰਟ ‘ਤੇ ਰਾਕੇਟ ਹਮਲਾ ਕਰਕੇ ਇਰਾਨ ਦੇ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਿਆ ਸੀ। ਇਸ ਤੋਂ ਬਾਅਦ ਇਰਾਨ ਨੇ ਵੀ 4 ਜਨਵਰੀ ਨੂੰ ਅਮਰੀਕਾ ਦੀ ਬਗਦਾਦ ਅੰਬੈਸੀ ‘ਚ ਰਾਕੇਟ ਹਮਲਾ ਕੀਤਾ ਸੀ। ਇਨ੍ਹਾ ਹੀ ਨਹੀਂ ਇਸ ਤੋਂ ਬਾਅਦ ਇਰਾਨ ਨੇ ਮੁੜ ਕਾਰਵਾਈ ਕਰਦੇ ਹੋਏ ਅਮਰੀਕਾ ਦੇ ਆਰਮੀ ਠਿਕਾਣਿਆ ਨੂੰ ਨਿਸ਼ਾਨਾ ਬਣਾਇਆ।

ਇਰਾਕ ਦੇ ਅਨਬਰ ਸੂਬੇ ‘ਚ ਬਣੇ ਅਲ ਅਸਦ ਬੇਸ ਅਤੇ ਇਰਬਿਲ ‘ਚ 22 ਮਿਜ਼ਾਇਲਾਂ ਦਾਗੀਆਂ ਗਈਆਂ। ਪਰ ਹੁਣ ਅਮਰੀਕਾ ਨੇ ਦਾਅਵਾ ਕਿ ਇਰਾਨ ਦੇ ਹਮਲਿਆ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

- Advertisement -

Share this Article
Leave a comment