ਲੁਧਿਆਣਾ ਦੇ ਰੈਸਟੋਰੈਂਟਾਂ ਲਈ ਵੱਡੀ ਖਬਰ! ਹੁਣ ਨਹੀਂ ਕਰ ਸਕਣਗੇ ਹੋਮ ਡਲਿਵਰੀ

TeamGlobalPunjab
1 Min Read

ਲੁਧਿਆਣਾ : ਬੀਤੇ ਦਿਨੀਂ ਰਾਜਧਾਨੀ ਦਿੱਲੀ ਅੰਦਰ ਇਕ ਡਲਿਵਰੀ ਬੁਆਏ ਦੀ ਕੋਰੋਨਾ ਵਾਇਰਸ ਰਿਪੋਰਟ ਸਕਰਾਤਮਕ ਆਉਣ ਤੇ ਇਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਸੀ । ਇਸ ਨੂੰ ਦੇਖਦਿਆਂ ਹੁਣ ਲੁਧਿਆਣਾ ਪ੍ਰਸਾਸ਼ਨ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਹੈ । ਦਰਅਸਲ ਬੀਤੇ ਦਿਨੀਂ ਲੁਧਿਆਣਾ ਵਿੱਚ ਮੌਜੂਦ ਰੈਸਟੋਰੈਂਟਾਂ ਨੂੰ ਹੋਮ ਡਲਿਵਰੀ ਦੀ ਖੁੱਲ੍ਹ ਦਿੱਤੀ ਗਈ ਸੀ । ਪਰ ਹੁਣ ਇਸ ਤੇ ਰੋਕ ਲਗਾ ਦਿੱਤੀ ਗਈ ਹੈ ।

ਇਹ ਹਦਾਇਤ ਜਿਲਾ ਮੈਜਿਸਟ੍ਰੇਟ ਵਲੋਂ ਕੀਤੀ ਗਈ ਹੈ । ਉਨ੍ਹਾਂ ਵਲੋ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਕੋਈ ਵੀ ਰੈਸਟੋਰੈਂਟ ਨਹੀਂ ਖੋਲ੍ਹਿਆ ਜਾਵੇਗਾ ।

ਦਸ ਦੇਈਏ ਕਿ ਲੁਧਿਆਣਾ ਵਿੱਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਬਦਸਤੂਰ ਜਾਰੀ ਹੈ । ਇਥੇ ਕੋਰੋਨਾ ਪਾਜਿਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ ਜਦੋਂ ਕਿ 2 ਦੀ ਮੌਤ ਹੋ ਗਈ ਹੈ ।

- Advertisement -

Share this Article
Leave a comment