ਚੰਡੀਗੜ੍ਹ : ਅੱਜ ਦੇ ਸਮੇਂ ਵਿਚ ਕੁੜੀਆਂ ਸਭ ਤੋਂ ਅੱਗੇ ਹਨ। ਇਥੇ ਹੀ ਬੱਸ ਨਹੀਂ ਕੁੜੀ ਨੂੰ ਲਕਸ਼ਮੀ ਦਾ ਰੂਪ ਮੰਨਿਆ ਹੈ। ਪਰ ਫਿਰ ਵੀ ਕੁਝ ਲੋਕ ਬੱਚੀ ਨੂੰ ਜਨਮ ਲੈਣ ਤੋਂ ਬਾਅਦ ਉਸ ਨੂੰ ਮਾਰ ਦਿੰਦੇ ਹਨ। ਕੁਝ ਅਜਿਹਾ ਹੀ ਮਾਮਲਾ ਚੰਡੀਗੜ੍ਹ ਚ ਵੀ ਸਾਹਮਣੇ ਆਇਆ ਹੈ। ਇਥੇ ਇਕ ਨਵਜੰਮੀ ਬੱਚੀ ਦੀ ਲਾਸ਼ ਗਟਰ ਚੋ ਮਿਲੀ ਹੈ।
ਦੱਸ ਦੇਈਏ ਕਿ ਇਥੋਂ ਦੇ 56 ਸੈਕਟਰ ਚੋ ਇਹ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਥੇ ਨਗਰ ਨਿਗਮ ਅਧਿਕਾਰੀਆਂ ਨੂੰ ਸੀਵਰੇਜ ਬੰਦ ਹੋਣ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਜਦੋ ਅਧਿਕਾਰੀਆਂ ਨੇ ਸਫਾਈ ਲਈ ਸੀਵਰੇਜ ਦਾ ਢੱਕਣ ਖੋਲਿਆ ਤਾ ਉਹ ਅੰਦਰ ਲਾਸ਼ ਦੇਖ ਕੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਤੀ ਗਈ।
ਇਨਸਾਨੀਅਤ ਸ਼ਰਮਸਾਰ : ਗਟਰ ਵਿੱਚੋ ਮਿਲੀ ਨਵਜੰਮੀ ਬੱਚੀ ਦੀ ਲਾਸ਼
Leave a Comment
Leave a Comment