ਇਕ ਦਿਨ ਦੀ ਤਨਖਾਹ ਤੇ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਚ ਪਾਉਣ ਲਈ ਪ.ਸ.ਸ.ਫ.ਦੀ ਅਪੀਲ

TeamGlobalPunjab
2 Min Read

ਚੰਡੀਗੜੁ :- : ਪੰਜਾਬ ਵੀ ਮੁਲਕ ਦੇ ਬਾਕੀ ਹਿੱਸਿਆਂ ਵਾਂਗ ਸੰਸਾਰ ਵਿਆਪੀ ਮਹਾਂਮਾਰੀ ਕਰੌਨਾ ਦੇ ਸੰਤਾਪ ਚੋ ਲੰਘ ਰਿਹਾ ਹੈ । ਲਾਕ ਡਾਊਨ ਨਾਲ ਲੋਕ ਘਰਾਂ ਚ ਬੰਦ ਹਨ ,ਸਭ ਕਾਰੋਬਾਰ ਠੱਪ ਹਨ ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਜਿਹੜੇ ਨਿੱਤ ਦੀ ਕਰਕੇ ਖਾਣ ਵਾਲੇ ਹਨ ਨੂੰ ਖਾਣ ਪੀਣ ਤੇ ਇਲਾਜ ਸਬੰਧੀ ਬਹੁਤ ਸਾਰੀਆਂ ਔਕੜਾਂ ਆ ਰਹੀਆਂ ਹਨ । ਬਿਨਾਂ ਸ਼ਕ ਇਨ੍ਹਾਂ ਔਕੜਾਂ ਨੂੰ ਦੂਰ ਕਰਨ ਲਈ ਰਾਸ਼ਨ ਤੇ ਇਲਾਜ ਸੇਵਾਵਾਂ ਲੋੜਵੰਦਾਂ ਤਕ ਪਹੁੰਚਾਉਣ ਲਈ ਪੰਜਾਬ ਸਰਕਾਰ ਰਾਹਤ ਪ੍ਰਬੰਧ ਚਲਾ ਰਹੀ ਹੈ । ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁਲਾਜ਼ਮਾਂ ਇਨ੍ਹਾਂ ਪ੍ਰਬੰਧਾਂ ਦਾ ਸਮਰਥਨ ਕਰਦੀ ਹੈ ਤੇ ਇਸ ਚ ਆਪਣਾ ਬਣਦਾ ਯੋਗਦਾਨ ਵੀ ਪਾਉਣ ਦਾ ਭਰੋਸਾ ਦਿੰਦੀ ਹੈ । ਫੈਡਰੇਸ਼ਨ ਆਗੂਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿਲੋ, ਜਗਦੀਸ਼ ਸਿੰਘ ਚਾਹਲ ਤੇ ਰਣਜੀਤ ਸਿੰਘ ਰਾਣਵਾਂ, ਹਰਭਜਨ ਪਿਲਖਣੀ,ਬਲਕਾਰ ਵਲਟੋਹਾ,ਗੁਰਮੇਲ ਮੈਲਡੇ, ਕਰਤਾਰ ਪਾਲ ,ਗੁਰਪ੍ਰੀਤ ਮੰਗਵਾਲ ,ਜਸਵੀਰ ਕੌਰ,ਨੇ ਫੈਡਰੇਸ਼ਨ ਨਾਲ ਜੁੜੀਆਂ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਇਸ ਔਖੀ ਘੜੀ ਇਸ ਸੰਕਟ ਨਾਲ ਨਜਿੱਠਣ ਲਈ ਹਰ ਲੋੜਵੰਦ ਤਕ ਰਾਹਤ ਕਾਰਜ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਰਾਹਤ ਕਾਰਜਾਂ ਚ ਸਹਿਯੋਗ ਕਰਨ ਤੇ ਨਾਲ ਹੀ ਇਕ ਦਿਨ ਦੀ ਤਨਖਾਹ ਤੇ ਪੈਨਸ਼ਨ ਮੁੱਖ ਮੰਤਰੀ ਦੇ ਰਾਹਤ ਕੋਸ਼ ਫੰਡ ਚ ਜਮਾਂ ਕਰਾਉਣ । ਆਗੂਆਂ ਨੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੂੰ ਵੀ ਫੈਡਰੇਸ਼ਨ ਵਲੋ ਸਹਿਯੋਗ ਦੇਣ ਦਾ ਪੱਤਰ ਲਿਖਿਆ ਹੈ ਜਿਸ ਚ ਉਨ੍ਹਾਂ ਪੰਜਾਬ ਸਰਕਾਰ ਕੋਲ ਪਏ ਆਫਤ ਪ੍ਰਬੰਧ ਫੰਡ ਚ ਜਮਾਂ 6300 ਕਰੋੜ ਵੀ ਇਸ ਮੌਕੇ ਵਰਤਣ ਦੀ ਪ੍ਰਵਾਨਗੀ ਦੇਣ ਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਚੋਂ ਇਹੋ ਜਿਹੇ ਮੌਕਿਆਂ ਲਈ ਜਮਾਂ 10 ਹਜ਼ਾਰ ਕਰੋੜ ਚ ਪੰਜਾਬ ਲਈ ਬਣਦੀ ਰਾਹਤ ਲੈਣ ਦਾ ਵੀ ਪ੍ਰਬੰਧ ਕਰਨ।

Share this Article
Leave a comment