ਸਿਡਨੀ : ਲਾਕਡਾਉਨ ਕਾਰਨ ਅਜ ਹਰ ਕੋਈ ਆਪੋ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹੋ ਗਿਆ ਹੈ । ਹੁਣ ਕਈ ਥਾਵਾਂ ਤੇ ਲੌਕ ਡਾਉਨ ਖਤਮ ਵੀ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ । ਸਿਡਨੀ ਵਿੱਚ ਵੀ ਸਰਕਾਰ ਵੱਲੋਂ ਲੌੌਕ ਡਾਉਨ ਖਤਮ ਕਰ ਦਿੱਤਾ ਗਿਆ ਹੈ ।ਇਸ ਤੋਂ ਬਾਅਦ ਉੱਥੇ ਲੋਕਾਂ ਦੀ ਆਸਥਾ ਦਾ ਦੋ ਨਜਾਰਾ ਦੇਖਣ ਨੂੰ ਮਿਲੀਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਲੌਕ ਡਾਉਨ ਖੁੱਲ੍ਹਣ ਦੇ ਤੁਰੰਤ ਬਾਅਦ ਇਥੇ ਗਲੈਨਵੂਡ ਗੁਰਦਵਾਰਾ ਸਾਹਿਬ ਅੰਦਰ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਗਈਆਂ ।
ਦਸ ਦੇਈਏ ਕਿ ਸੰਗਤਾਂ ਵਿੱਚ ਗੁਰ-ਦਰਸ਼ਨਾ ਲਈ ਇੰਨਾ ਉਤਸ਼ਾਹ ਸੀ ਕਿ ਉਹ ਸੋਸ਼ਲ ਡਿਸਟੈਂਸ ਨੂੰ ਵੀ ਭੁੱਲ ਗਈਆਂ। ਇਸ ਲਈ ਉਥੇ ਸਕਿਉਰਿਟੀ ਗਾਰਡ ਲਗਾਉਣੇ ਪਏ । ਦਸਣਯੋਗ ਹੈ ਕਿ ਗੁਰਦੁਆਰਾ ਕਮੇਟੀ ਦੇ ਆਗੂਆਂ ਵਲੋਂ ਆਪ ਮੇਨ ਗੇਟ ਤੇ ਖੜੇ ਹੋ ਕੇ, ਨਿਯਮਾਂ ਨੂੰ ਸਫਲਤਾ ਭਰਪੂਰ ਅਪਲਾਈ ਕਾਰਵਾਇਆ ਜਾ ਰਿਹੈ।
ਦਸਣਯੋਗ ਹੈ ਕਿ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਕੁੁਲ 7048 ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ਵਿਚੋਂ 6362 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ 98 ਵਿਅਕਤੀਆਂ ਦੀ ਮੌਤ ਹੋ ਗਈ ਹੈ ।