ਆਮਿਰ ਖਾਨ ਨੇ ਫਾਤਿਮਾ ਸਨਾ ਸ਼ੇਖ ਨਾਲ ਕਰਵਾਇਆ ਵਿਆਹ? ਵਾਇਰਲ ਹੋਈ ਤਸਵੀਰ,ਜਾਣੋ ਕੀ ਹੈ ਸੱਚ

TeamGlobalPunjab
2 Min Read

ਨਿਊਜ਼ ਡੈਸਕ: ਕਿਰਨ ਰਾਓ ਤੋਂ ਤਲਾਕ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖਬਰ ਵਾਇਰਲ ਹੋ ਰਹੀ ਹੈ ਕਿ ਆਮਿਰ ਖਾਨ ਫਾਤਿਮਾ ਸਨਾ ਸ਼ੇਖ ਨਾਲ ਤੀਜਾ ਵਿਆਹ ਕਰਵਾ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਖਾਨ ਆਪਣੀ ਆਉਣ ਵਾਲੀ ਮੋਸਟ ਅਵੇਟਿਡ ਫਿਲਮ ‘ਲਾਲ ਸਿੰਘ ਚੱਢਾ’ ਦੇ ਰਿਲੀਜ਼ ਹੋਣ ਤੋਂ ਬਾਅਦ ਆਪਣੇ ਵਿਆਹ ਦਾ ਐਲਾਨ ਕਰਨਗੇ । ਪਰ ਇਸ ਦੌਰਾਨ ਕਈ ਫੇਸਬੁੱਕ ਪੋਸਟਾਂ ‘ਤੇ ਆਮਿਰ ਅਤੇ ਫਾਤਿਮਾ ਦੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਅਤੇ ਫਾਤਿਮਾ ਦਾ ਵਿਆਹ ਹੋ ਗਿਆ ਹੈ। ਇਸ ਦੇ ਨਾਲ ਹੀ ਕਿਰਨ ਰਾਓ ਅਤੇ ਆਮਿਰ ਖਾਨ ਦੇ ਤਲਾਕ ਤੋਂ ਬਾਅਦ ਫਾਤਿਮਾ ਨੂੰ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ।

ਫੇਸਬੁੱਕ ‘ਤੇ ਵਾਇਰਲ ਹੋਈ ਪੋਸਟ ‘ਚ ਆਮਿਰ ਅਤੇ ਫਾਤਿਮਾ ਦੀ ਫੋਟੋ ਦੇ ਨਾਲ ਲਿਖਿਆ ਸੀ ਕਿ, ਫਾਤਿਮਾ ਸ਼ੇਖ ਉਹੀ ਅਦਾਕਾਰਾ ਹੈ, ਜਿਸ ਨੇ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।  ਅੱਜ ਆਮਿਰ ਖਾਨ ਤੀਜੀ ਬੇਗਮ ਬਣ ਗਏ ਹਨ। ਵੈਸੇ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਪਰ ਇਹ ਉਹੀ ਆਮਿਰ ਖਾਨ ਹੈ ਜੋ ਸੱਤਿਆਮੇਵ ਜਯਤੇ ਦਾ ਪ੍ਰਚਾਰ ਕਰਦੇ ਹਨ ਕਿ, ਕੀ ਉਹ ਬਹੁ-ਵਿਆਹ ‘ਤੇ ਵੀ ਬੋਲਣਗੇ?

ਹਾਲਾਂਕਿ ਇਨ੍ਹਾਂ ਦਾਅਵਿਆਂ ‘ਚ ਕਿੰਨੀ ਹਕੀਕਤ ਹੈ, ਇਹ ਆਮਿਰ ਖਾਨ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਵਾਇਰਲ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਤਸਵੀਰ ਵਿੱਚ ਆਮਿਰ ਖਾਨ ਕਿਰਨ ਰਾਓ ਦੇ ਨਾਲ ਖੜੇ ਹਨ। ਆਮਿਰ ਅਤੇ ਫਾਤਿਮਾ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਹੈ।

 

 

Share This Article
Leave a Comment