ਭਾਰਤ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਕੋਰੋਨਾ ਦੇ 7,000 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਵੀਂ ਦਿੱਲੀ: ਚੀਨ ਤੋਂ ਦੁਨੀਆਭਰ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿੱਚ ਵੀ ਜਾਰੀ ਹੈ ਪਿਛਲੇ 24 ਘੰਟੇ ਵਿੱਚ ਰਿਕਾਰਡ 7,466 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਵਿੱਚ ਸਾਹਮਣੇ ਆਏ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਪਾਜ਼ਿਟਿਵ ਮਾਮਲੇ ਹਨ ਕੁਲ ਮਰੀਜ਼ਾਂ ਦੀ ਗਿਣਤੀ 1,65,799 ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ 4,706 ਲੋਕਾਂ ਦੀ ਮੌਤ ਹੋਈ ਹੈ ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ , ਦੇਸ਼ ਵਿੱਚ ਇਸ ਸਮੇਂ ਕੋਰੋਨ ਦੇ 89,987 ਸਰਗਰਮ ਮਰੀਜ਼ ਹਨ। ਇਸ ਤੋਂ ਇਲਾਵਾ ਹੁਣ ਤੱਕ 71,105 ਲੋਕ ਠੀਕ ਹੋ ਚੁੱਕੇ ਹਨ, ਉੱਥੇ ਹੀ 4,706 ਲੋਕਾਂ ਨੇ ਜਾਨ ਗਵਾਈ ਹੈ। ਮਹਾਰਾਸ਼ਟਰ ਵਿੱਚ ਕੋਵਿਡ 19 ਮਰੀਜ਼ਾਂ ਦੀ ਗਿਣਤੀ 59,546 ਪਹੁੰਚ ਗਈ ਹੈ। ਇਸ ਵਿੱਚ 18,616 ਲੋਕ ਠੀਕ ਹੋਏ ਅਤੇ 1,982 ਲੋਕਾਂ ਦੀ ਮੌਤ ਹੋਈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 16,281 ਕੋਰੋਨਾ ਦੇ ਮਰੀਜ਼ ਹਨ , ਜਿਸ ‘ਚੋਂ 7,495 ਠੀਕ ਹੋਏ ਅਤੇ 316 ਦੀ ਮੌਤ ਹੋਈ। ਉੱਥੇ ਹੀ , ਗੁਜਰਾਤ ਵਿੱਚ 15,562 ਕੋਰੋਨਾ ਮਰੀਜ਼ਾਂ ‘ਚੋਂ 8,003 ਠੀਕ ਹੋ ਚੁੱਕੇ ਹਨ ਹੁਣ ਤੱਕ 960 ਲੋਕਾਂ ਦੀ ਮੌਤ ਹੋਈ ਹੈ।

ਮੱਧ ਪ੍ਰਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7,453 ਪਹੁੰਚ ਗਈ ਹੈ। ਇਸ ਵਿੱਚ ਠੀਕ ਹੋਣ ਵਾਲੇ 4,050 ਲੋਕ ਹਨ ਅਤੇ 321 ਦੀ ਮੌਤ ਹੋਈ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹੁਣ ਤੱਕ 7,170 ਕੋਵਿਡ-19 ਦੇ ਮਰੀਜ਼ ਮਿਲ ਚੁੱਕੇ ਹਨ। ਇਸ ‘ਚੋਂ 4215 ਠੀਕ ਹੋਏ, ਜਦਕਿ 197 ਦੀ ਜਾਨ ਗਈ। ਬਿਹਾਰ ਵਿੱਚ 3,296 ਮਾਮਲੇ ਮਿਲੇ ਹਨ 1211 ਲੋਕ ਠੀਕ ਹੋ ਚੁੱਕੇ ਹਨ।

- Advertisement -

Share this Article
Leave a comment