ਚੰਡੀਗੜ੍ਹ- ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦੇ ਹੋਏ ਕਿਹਾ ਕਿ ਤਿੰਨ ਸਾਲਾ ‘ਚ ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਸਰਕਾਰ ਰਾਜਪਾਲ ਤੋਂ ਝੂਠ ਤੇ ਝੂਠ ਬੁਲਵਾ ਰਹੀ ਹੈ। ਚੀਮਾ ਮੁਤਾਬਿਕ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜ਼ੇ ਮਾਫ ਕਰ ਸਮੇਤ ਦਲਿਤਾਂ, ਬਜੁਰਗਾਂ ਮੁਲਾਜਮਾਂ, ਵਪਾਰੀਆਂ ਤੇ ਨੋਜਵਾਨਾਂ ਆਦਿ ਸਾਰੇ ਵਰਗਾਂ ਨਾਲ ਕੀਤੇ ਢੇਰ ਸਾਰੇ ਵਾਅਦਿਆਂ ‘ਚੋਂ ਇਕ ‘ਤੇ ਵੀ ਖਰਾ ਨਹੀਂ ਉਤਰੀ।