ਚੰਡੀਗੜ੍ਹ: ਕੈਪਟਨ ਦਾ ਵੱਡਾ ਧਮਾਕਾ ਕਿਹਾ ‘BJP ਅਤੇ ਢੀਂਡਸਾ ਨਾਲ ਮਿਲ ਕੇ ਲੜਾਂਗਾ ਵਿਧਾਨ ਸਭਾ ਚੋਣਾਂ ਤੇ ਜਿੱਤਾਂਗੇ’ । ਸ਼ਾਹ ਨੇ ਕਿਹਾ ਉਹ ਸਾਡੀ ਪਾਰਟੀ ਅਤੇ ਢੀਂਡਸਾ ਨਾਲ ਗਠਜੋੜ ਕਰਨਗੇ ।ਕੈਪਟਨ ਨੇ ਕਿਹਾ ਕਿ ਆਗਾਮੀ ਚੋਣ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ ।
ਦਸ ਦਈਏ ਕਿ ਅੱਜ “ਪੰਜਾਬ ਲੋਕ ਕਾਂਗਰਸ” ਦਫਤਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। ਆਪਣੇ ਰਾਜ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਣ ਦਾ ਵਾਅਦਾ ਕਰਦੇ ਹੋਏ, ਪੰਜਾਬ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।
.