ਅੱਜ ਤੋਂ ਬਦਲ ਗਏ ਇਹ ਸਾਰੇ ਨਿਯਮ, ਇਸ ਦਾ ਸਿੱਧਾ ਅਸਰ ਪਵੇਗਾ ਤੁਹਾਡੀ ਜੇਬ ‘ਤੇ

TeamGlobalPunjab
4 Min Read

ਨਵੀਂ ਦਿੱਲੀ: ਅੱਜ ਤੋਂ ਸਾਲ 2021 ਦਾ ਆਖਰੀ ਮਹੀਨਾ ਯਾਨੀ ਦਸੰਬਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਅੱਜ ਤੋਂ ਬੈਂਕਿੰਗ ਅਤੇ ਪਰਸਨਲ ਫਾਇਨਾਂਸ ਸਮੇਤ ਕਈ ਖੇਤਰਾਂ ਵਿੱਚ ਵੱਡੇ ਬਦਲਾਅ ਹੋਏ ਹਨ। ਇਹ ਬਦਲਾਅ ਤੁਹਾਡੀ ਜੇਬ ‘ਤੇ ਸਿੱਧਾ ਅਸਰ ਪਾ ਰਹੇ ਹਨ। ਉਹਨਾਂ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਡੇ ਕਈ ਵੱਡੇ ਕੰਮ ਫਸ ਸਕਦੇ ਹਨ।

ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਤੋਂ ਯਾਨੀ ਦਸੰਬਰ ਦੇ ਪਹਿਲੇ ਦਿਨ ਤੋਂ ਬੈਂਕ ਨੇ ਬਚਤ ਖਾਤੇ ਵਿੱਚ ਦਿੱਤੇ ਵਿਆਜ ਦੀ ਕਟੌਤੀ ਕਰ ਦਿੱਤੀ ਹੈ। ਬੈਂਕ ਨੇ ਬਚਤ ਖਾਤੇ ਦੀਆਂ ਵਿਆਜ ਦਰਾਂ ਨੂੰ 2.90 ਫੀਸਦੀ ਸਾਲਾਨਾ ਤੋਂ ਘਟਾ ਕੇ 2.80 ਫੀਸਦੀ ਕਰ ਦਿੱਤਾ ਹੈ।

ਅੱਜ ਯਾਨੀ 1 ਦਸੰਬਰ ਨੂੰ ਗੈਸ ਸਿਲੰਡਰ ਦੀ ਕੀਮਤ ਵਧ ਗਈ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ 100 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਦਰਅਸਲ, ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਹਾਲਾਂਕਿ ਘਰੇਲੂ ਗੈਸ ਦੀ ਕੀਮਤ ਅਜੇ ਵੀ ਸਥਿਰ ਹੈ।

ਜੇਕਰ ਤੁਸੀਂ SBI ਦੇ ਗਾਹਕ ਹੋ ਅਤੇ SBI ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਹੈਰਾਨ ਕਰਨ ਵਾਲੀ ਖਬਰ ਹੈ। ਅੱਜ ਤੋਂ ਤੁਹਾਨੂੰ ਕ੍ਰੈਡਿਟ ਕਾਰਡ ਨਾਲ  ਖਰੀਦਦਾਰੀ ਕਰਨੀ ਹੋਰ ਮਹਿੰਗੀ ਪਵੇਗੀ। ਹੁਣ ਕ੍ਰੈਡਿਟ ਕਾਰਡ ਰਾਹੀਂ ਕੀਤੀ ਗਈ ਹਰ ਖਰੀਦ ‘ਤੇ ਤੁਹਾਨੂੰ ਪ੍ਰੋਸੈਸਿੰਗ ਚਾਰਜ ਵਜੋਂ 99 ਰੁਪਏ ਦਾ ਵੱਖਰਾ ਟੈਕਸ ਦੇਣਾ ਹੋਵੇਗਾ।

- Advertisement -

ਯੂਨੀਵਰਸਲ ਖਾਤਾ ਨੰਬਰ (UAN) ਨੂੰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਨਵੰਬਰ ਸੀ। ਯਾਨੀ ਜੇਕਰ ਕਿਸੇ ਨੇ ਇਹ ਕੰਮ 30 ਨਵੰਬਰ ਤੱਕ ਨਹੀਂ ਕੀਤਾ ਤਾਂ ਅੱਜ ਤੋਂ ਉਨ੍ਹਾਂ ਨੂੰ ਕੰਪਨੀ ਤੋਂ ਆਉਣ ਵਾਲੇ ਯੋਗਦਾਨ ‘ਚ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਤੁਸੀਂ EPF ਖਾਤੇ ਤੋਂ ਪੈਸੇ ਨਹੀਂ ਕਢਵਾ ਸਕਦੇ ਹੋ।

ਵਧਦੀ ਮਹਿੰਗਾਈ ਦਰਮਿਆਨ ਆਮ ਜਨਤਾ ਨੂੰ ਇੱਕ ਹੋਰ ਝਟਕਾ ਲੱਗਾ ਹੈ। 14 ਸਾਲਾਂ ਬਾਅਦ ਮਾਚਿਸ ਦੀ ਡੱਬੀ ਦੀ ਕੀਮਤ ਅੱਜ ਤੋਂ ਦੁੱਗਣੀ ਹੋ ਗਈ ਹੈ। ਅੱਜ ਤੋਂ ਤੁਹਾਨੂੰ 1 ਰੁਪਏ ‘ਚ ਮਾਚਿਸ ਦਾ ਡੱਬਾ  2 ਰੁਪਏ ‘ਚ ਮਿਲੇਗਾ। ਮਾਚਿਸ ਬਣਾਉਣ ਲਈ ਕੱਚੇ ਮਾਲ ਦੀ ਕੀਮਤ ਵਧ ਗਈ ਹੈ, ਇਸ ਲਈ ਮਾਚਿਸ ਦੀ ਕੀਮਤ ਵਧਾਈ ਗਈ ਹੈ।

ਜੀਓ ਨੇ ਅੱਜ ਤੋਂ ਆਪਣੇ ਟੈਰਿਫ ਪਲਾਨ ਮਹਿੰਗੇ ਕਰ ਦਿੱਤੇ ਹਨ। ਹੁਣ ਤੁਹਾਨੂੰ ਜੀਓ ਦੇ 75 ਰੁਪਏ ਵਾਲੇ ਪਲਾਨ ਲਈ 1 ਦਸੰਬਰ ਤੋਂ 91 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ 129 ਰੁਪਏ ਵਾਲੇ ਪਲਾਨ ਲਈ ਹੁਣ 155 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ 399 ਰੁਪਏ, 479 ਰੁਪਏ, 1,299 ਰੁਪਏ ਵਾਲਾ ਪਲਾਨ ਹੁਣ  1,559 ਅਤੇ 2,399 ਰੁਪਏ ਵਾਲਾ ਪਲਾਨ ਹੁਣ 2,879 ਰੁਪਏ ਵਿੱਚ ਉਪਲਬਧ ਹੋਵੇਗਾ।

ਅੱਜ ਤੋਂ ਟੀਵੀ ਦੇਖਣਾ ਵੀ ਮਹਿੰਗਾ ਹੋ ਗਿਆ ਹੈ। ਸਟਾਰ ਪਲੱਸ, ਕਲਰਸ, ਸੋਨੀ ਅਤੇ ਜ਼ੀ ਵਰਗੇ ਚੈਨਲਾਂ ਲਈ, ਤੁਹਾਨੂੰ 39 ਰੁਪਏ ਦੀ ਬਜਾਏ 35 ਤੋਂ 50% ਜ਼ਿਆਦਾ ਦੇਣੇ ਪੈਣਗੇ, ਤੁਹਾਨੂੰ ਸੋਨੀ ਚੈਨਲਾਂ ਨੂੰ ਦੇਖਣ ਲਈ ਹਰ ਮਹੀਨੇ 71 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ, ZEE ਚੈਨਲ ਲਈ 39 ਰੁਪਏ ਦੀ ਬਜਾਏ 49 ਰੁਪਏ ਪ੍ਰਤੀ ਮਹੀਨਾ, ਜਦਕਿ Viacom18 ਚੈਨਲ ਲਈ 25 ਦੀ ਬਜਾਏ 39 ਰੁਪਏ ਅਦਾ ਕਰਨੇ ਪੈਣਗੇ।

Share this Article
Leave a comment