ਅੱਖ ਦੀ ਨਿਗ੍ਹਾ ਭਾਵੇ ਚਲੀ ਗਈ ਪਰ ਨਹੀਂ ਘਟਿਆ ਦੇਸ਼ ਪ੍ਰਤੀ ਪਿਆਰ! ਫਿਰ ਵੀ ਮਾਸਕ ਦੀ ਕਰ ਰਹੀ ਹੈ ਸੇਵਾ

TeamGlobalPunjab
2 Min Read

ਮੋਗਾ : ਕੋਰੋਨਾ ਵਾਇਰਸ ਨਾਲ ਜਾਰੀ ਜੰਗ ਵਿਚ ਅੱਜ ਹਰ ਕੋਈ ਆਪੋ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੌਰਾਨ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਜਾ ਰਿਹਾ ਹੈ । ਪਰ ਬਾਜ਼ਾਰਾਂ ਵਿਚ ਕਾਲਾ ਬਾਜ਼ਾਰੀ ਚੱਲ ਰਹੀ ਹੈ ਭਾਵੇਂ ਇਸ ਕਾਲਾ ਬਾਜ਼ਾਰੀ ਦੇ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਬਿਨਾ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ । ਕੁਝ ਅਜਿਹੀ ਜੋ ਕਹਾਣੀ ਹੈ ਇਥੋਂ ਦੀ 100 ਸਾਲ ਦੇ ਕਰੀਬ ਉਮਰ ਦੀ ਬੇਬੇ ਗੁਰਦੇਵ ਕੌਰ ਦੀ ਜੋ ਆਪਣੀ ਇਕ ਅੱਖ ਦੀ ਨਿਗ੍ਹਾ ਗਵਾ ਲੈਣ ਦੇ ਬਾਵਜੂਦ ਵੀ ਲੋੜਵੰਦਾਂ ਲਈ ਮਾਸਕ ਤਿਆਰ ਕਰ ਰਹੀ ਹੈ ।

ਬੇਬੇ ਗੁਰਦੇਵ ਕੌਰ ਨੇ ਦਸਿਆ ਕਿ ਦੋ ਤਿੰਨ ਦਿਨ ਪਹਿਲਾਂ ਹੀ ਇੱਕ ਸਬਜ਼ੀਆਂ ਵੇਚਣ ਵਾਲੇ ਨੂੰ ਬਿਨਾਂ ਮਾਸਕ ਦੇਖ ਕੇ ਉਨ੍ਹਾਂ ਦੇ ਮਨ ਚ ਆਇਆ ਕੇ ਉਹ ਮਾਸਕ ਘਰ ਚ ਤਿਆਰ ਕਰਕੇ ਉਨ੍ਹਾਂ ਜ਼ਰੂਰਤ ਮੰਦ ਲੋਕਾਂ ਨੂੰ ਦੇਣ ਜੋ ਇਸ ਤੋ ਵਾਝੇਂ ਹਨ । ਉਨਾਂ ਦੱਸਿਆ ਕਿ ਇਸ ਦੌਰਾਨ ਉਨਾਂ ਦੇ ਸਾਰੇ ਪਾਰਿਵਾਰਿਕ ਮੈਂਬਰ ਇਸ ਇਸ ਉਪਰਾਲੇ ਚ ਮਦਦ ਕਰਦੇ ਹਨ ।ਮਾਤਾ ਗੁਰਦੇਵ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਕੇ ਲੋਕੀਂ ਆਪਣੇ ਘਰਾਂ ਚ ਹੀ ਰਹਿਣ ਕੋਈ ਜਰੂਰੀ ਕੰਮ ਹੋਵੇ ਤਾਂ ਹੀ ਇਕ ਮੈਂਬਰ ਬਾਹਰ ਜਾਵੇ।

ਅਮਰਜੀਤ ਕੌਰ, ਨੂੰਹ

Share this Article
Leave a comment