ਅੰਮ੍ਰਿਤਸਰ :ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੁਬਈ ਤੋਂ ਆਏ ਇਕ ਵਿਅਕਤੀ ਤੋਂ 1 ਕਿੱਲੋ ਸੋਨਾ ਬਰਾਮਦ ਹੋਇਆ ਹੈ। ਸੋਨੇ ਦੀ ਕੀਮਤ 48 ਲੱਖ ਦੱਸੀ ਜਾ ਰਹੀ ਹੈ। ਦੁਬਈ ਤੋਂ ਆਇਆ ਇਹ ਮੁਸਾਫਰ ਪੰਜਾਬ ਦਾ ਹੀ ਰਹਿਣ ਵਾਲਾ ਹੈ, ਜੋਕਿ ਇੰਡੀਗੋ ਦੀ ਉਡਾਨ ਰਾਹੀਂ ਅੰਮ੍ਰਿਤਸਰ ਪਹੁੰਚਿਆ।
ਯਾਤਰੀ ਦੀ ਪਛਾਣ ਕਰਨ ਲੂਥਰਾ ਅੰਮ੍ਰਿਤਸਰ ਦੇ ਰੂਪ ‘ਚ ਹੋਈ ਹੈ। ਕਸਟਮ ਵਿਭਾਗ ਵੱਲੋਂ ਕਰਨ ਲੂਥਰਾ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।