ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਪ੍ਰਧਾਨ ਨਿਯੁਕਤ

TeamGlobalPunjab
1 Min Read

ਚੰਡੀਗੜ੍ਹ: ਅਸ਼ਵਨੀ ਸ਼ਰਮਾ ਸ਼ੁੱਕਰਵਾਰ ਨੂੰ ਪੰਜਾਬ ਦੇ ਭਾਜਪਾ ਦੇ ਨਵੇਂ ਪ੍ਰਧਾਨ ਬਣ ਗਏ ਹਨ। ਨਾਮ ਦਾ ਐਲਾਨ ਰਾਸ਼ਟਰੀ ਉਪ ਪ੍ਰਧਾਨ ਵਿਨੈ ਪ੍ਰਭਾਕਰ ਨੇ ਕੀਤਾ ਹੈ।

ਇਸ ਦੌਰਾਨ ਭਾਜਪਾ ਦੇ ਸਾਬਕਾ ਪ੍ਰਧਾਨਾਂ ਸਣੇ ਸੂਬੇ ਦੇ ਕਈ ਹਿੱਸਿਆਂ ਤੋਂ ਭਾਜਪਾ ਆਗੂ ਮੌਜੂਦ ਸਨ। ਅਸ਼ਵਨੀ ਸ਼ਰਮਾ ਪਹਿਲੇ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਹਾਈਕਮਾਨ ਨੇ 10 ਸਾਲ ਬਾਅਦ ਫਿਰ ਪ੍ਰਧਾਨ ਦੀ ਕੁਰਸੀ ਸੌਂਪੀ ਹੈl ਵਿਨੈ ਪ੍ਰਭਾਕਰ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਅੱਗੇ ਦੋਹਰੀ ਚੁਣੌਤੀ ਹੈ। ਇੱਕ ਸੂਬਾ ਸਰਕਾਰ ਦੀ ਕਾਰਗੁਜਾਰੀ ਦੀ ਪੋਲ ਖੋਲ੍ਹਣਾ ਅਤੇ ਦੂਜਾ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਇੱਕ ਇੱਕ ਵਿਅਕਤੀ ਤੱਕ ਪਹੁੰਚਾਉਣਾ।

ਅਸ਼ਵਨੀ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਸਾਫ਼ ਕਿਹਾ ਕਿ ਕੋਈ ਆਗੂ ਕਿਸੇ ਨਾਮ ਦੀ ਸਿਫਾਰਿਸ਼ ਲੈ ਕੇ ਉਨ੍ਹਾਂ ਦੇ ਦਰਵਾਜੇ ਤੱਕ ਨਾ ਆਏ, ਕਿਉਂਕਿ ਉਹ ਕੰਮ ‘ਤੇ ਵਿਸ਼ਵਾਸ ਰੱਖਦੇ ਹਨ। ਉਹ ਖੁਦ ਇੱਕ ਮੰਡਲ ਪ੍ਰਧਾਨ ਤੋਂ ਉੱਠਕੇ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਬਣ ਚੁੱਕੇ ਹਨ। ਇਸ ਲਈ ਉਹ ਜ਼ਮੀਨੀ ਪੱਧਰ ‘ਤੇ ਕੰਮ ਕਰਨ ‘ਤੇ ਵਿਸ਼ਵਾਸ ਰੱਖਦੇ ਹਨ ।

ਸੀਏਏ ਖ਼ਿਲਾਫ਼ ਮਤਾ ਪਾਸ ਕਰਨ ‘ਤੇ ਅਸ਼ਵਨੀ ਸ਼ਰਮਾ ਨੇ ਕੈਪਟਨ ਦੀ ਨਿੰਦਾ ਵੀ ਕੀਤੀ।

- Advertisement -

Share this Article
Leave a comment