ਫਲੋਰੀਡਾ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹ 2024 ‘ਚ ਰਾਸ਼ਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲੈ ਜਾਣਗੇ। ਫਲੋਰੀਡਾ ਵਿੱਚ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿੱਚ ਰਿਪਬਲਿਕਨ ਹਿੰਦੂ ਕੁਲੀਸ਼ਨ (ਆਰ.ਐਚ.ਸੀ.) ਵੱਲੋ ਆਯੋਜਿਤ ਦੀਵਾਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲਗਭਗ 200 ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ, ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਹਿੰਦੂ ਭਾਈਚਾਰੇ, ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਸਬੰਧ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ 2024 ਦੀ ਚੋਣ ‘ਚ ਜਿੱਤ ਗਏ ਤਾਂ ਰਿਪਬਲਿਕਨ ਹਿੰਦੂ ਕੁਲੀਸ਼ਨ ਦੇ ਸੰਸਥਾਪਕ ਸ਼ਲਭ ਕੁਮਾਰ ਨੂੰ ਭਾਰਤ ਵਿੱਚ ਆਪਣਾ ਰਾਜਦੂਤ ਨਾਮਜ਼ਦ ਕੀਤਾ ਜਾਵੇਗਾ।
ਆਰ. ਐਚ. ਸੀ. ਨੇ ਬੀਤੇ ਸ਼ੁੱਕਰਵਾਰ ਨੂੰ ਦੀਵਾਲੀ ਸਮਾਗਮ ‘ਚ ਟਰੰਪ ਦੇ ਭਾਸ਼ਣ ਦਾ ਵੀਡੀਓ ਜਾਰੀ ਕੀਤਾ। ਇਸ ਸਮਾਗਮ ਵਿੱਚ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਚੋਣ ਲੜਨਗੇ ਜਾਂ ਨਹੀਂ, ਪਰ ਜੇਕਰ ਉਹ 2024 ਵਿੱਚ ਚੋਣ ਲੜਦੇ ਹਨ ਅਤੇ ਜਿੱਤਦੇ ਹਨ, ਤਾਂ ਉਹ ਭਾਰਤੀ-ਅਮਰੀਕੀ ਭਾਈਚਾਰੇ ਪ੍ਰਤੀ ਕੁਝ ਵਚਨਬੱਧਤਾ ਰੱਖਣਗੇ।
ਇਸ ਦੇ ਨਾਲ ਟਰੰਪ ਦਾ ਇਹ ਵੀ ਕਹਿਣਾ ਸੀ ਕਿ, ”ਸਾਨੂੰ 2016 ਅਤੇ 2020 ਦੋਹਾਂ ‘ਚ ਹਿੰਦੂਆਂ ਦਾ ਬਹੁਤ ਸਮਰਥਨ ਮਿਲਿਆ ਹੈ। ਭਾਰਤ ਅਤੇ ਭਾਰਤ ਦੇ ਲੋਕਾਂ ਦਾ ਸਮਰਥਨ ਵੀ ਮਿਲਿਆ ਹੈ। ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 2016 ‘ਚ ਹਿੰਦੂਆਂ ਦਾ ਸਮਰਥਨ ਨਾ ਮਿਲਿਆ ਹੁੰਦਾ ਤਾਂ ਉਹ ਚੋਣ ਨਹੀਂ ਜਿੱਤ ਸਕਦੇ ਸਨ। ਉਨ੍ਹਾਂ ਨੇ ਸੰਕਲਪ ਲਿਆ ਕਿ ਜੇਕਰ ਉਹ 2024 ਵਿੱਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਮੁੜ ਅਗਲੇ ਪੱਧਰ ਤੱਕ ਲੈ ਜਾਣਗੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.