ਵਾਸ਼ਿੰਗਟਨ: ਅੱਤਵਾਦੀ ਸੰਗਠਨ ਅਲਕਾਇਦਾ ਦੇ ਚੀਫ ਰਹੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਖਬਰ ਆਈ ਹੈ। ਤਿੰਨ ਅਮਰੀਕੀ ਅਧੀਕਾਰੀਆਂ ਦਾ ਹਵਾਲਾ ਦਿੰਦੇ ਹੋਏ ਮੀਡੀਆਂ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੂੰ ਖੁਫੀਆ ਏਜੰਸੀ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਓਸਾਮਾ ਬਿਨ ਲਾਦੇਨ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ।
ਇਸੇ ਸਾਲ ਮਾਰਚ ਦੇ ਮਹੀਨੇ ‘ਚ ਅਮਰਿਕਾ ਨੇ ਹਮਜ਼ਾ ਬਿਨ ਲਾਦੇਨ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਅਮਰੀਕਾ ਨੇ ਕਿਹਾ ਕਿ ਹਮਜ਼ਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਸ ‘ਤੇ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਇਸੇ ਨੂੰ ਵੇਖਦੇ ਹੋਏ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਉੱਥੇ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਨੇ ਹਮਜ਼ਾ ਬਿਨ ਲਾਦੇਨ ਦਾ ਨਾਮ ਆਪਣੀ ਪਾਬੰਦੀ ਵਾਲੀ ਸੂਚੀ ‘ਚ ਦਾਖਲ ਕਰ ਦਿੱਤਾ ਸੀ। ਲੰਬੇ ਸਮੇਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ ‘ਚ ਰਹਿ ਰਿਹਾ ਹੈ ਜਾਂ ਫਿਰ ਈਰਾਨ ‘ਚ ਨਜ਼ਰਬੰਦ ਹੈ। ਹਮਜ਼ਾ ਓਸਾਮਾ ਦੀ ਤਿੰਨ ਪਤਨੀਆਂ ‘ਚੋਂ ਇੱਕ ਖੈਰੀਆ ਸਬਾਰ ਦਾ ਪੁੱਤ ਹੈ, ਜੋ ਕਿ ਐਬਟਾਬਾਦ ‘ਚ ਆਪਣੇ ਪਤੀ ਓਸਾਮਾ ਬਿਨ ਲਾਦੇਨ ਨਾਲ ਰਹਿ ਰਹੀ ਸੀ।
ਅਮਰੀਕਾ ਦਾ ਦਾਅਵਾ, ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਪੁੱਤ ਹਮਜ਼ਾ

Leave a Comment
Leave a Comment