ਵਾਸ਼ਿੰਗਟਨ: ਦੁਨੀਆ ਦੇ ਕਈ ਦੇਸ਼ਾਂ ‘ਚ ਚੀਨ ਦਾ ਕਨੈਕਟੀਵਿਟੀ ਪ੍ਰਾਜੈਕਟ (ਬੇਲਟ ਐਂਡ ਰੋਡ ਇਨਸ਼ੀਏਟਿਵ) ਉਨ੍ਹਾਂ ਦੇਸ਼ਾਂ ਲਈ ਆਰਥਿਕ ਸਹਿਯੋਗ ਘੱਟ ਅਤੇ ਰਾਸ਼ਟਰੀ ਸੁਰੱਖਿਆ ਦੇ ਖਤਰਾ ਜ਼ਿਆਦਾ ਹੈ। ਜਿਸ ਸਮੇਂ ਪੇਇਚਿੰਗ ਬੈਲਟ ਐਂਡ ਰੋਡ ਫਾਰਮ ਦਾ ਆਯੋਜਨ ਕਰ ਰਿਹਾ ਹੈ, ਉਸ ਸਮੇਂ ‘ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਹ ਗੱਲ ਕਹੀ ਹੈ। ਬੇਲਟ ਐਂਡ ਰੋਡ ਇਨਸ਼ੀਏਟਿਵ ਨੂੰ ਵਨ ਬੈਲਟ ਵਨ ਰੋਡ (ਓ. ਬੀ. ਓ. ਆਰ.) ਵੀ ਕਿਹਾ ਜਾਂਦਾ ਹੈ।
ਚੀਨ ਦਾ ਦਾਅਵਾ ਹੈ ਕਿ ਅਰਬਾਂ ਡਾਲਰ ਦਾ ਇਹ ਪ੍ਰਾਜੈਕਟ ਏਸ਼ੀਆ, ਅਫਰੀਕਾ, ਚੀਨ ਅਤੇ ਯੂਰਪ ਵਿਚਾਲੇ ਕਨੈਕਟੀਵਿਟੀ ਅਤੇ ਸਹਿਯੋਗ ਨੂੰ ਵਧਾਵੇਗਾ। ਵੀਰਵਾਰ ਨੂੰ ਪੋਂਪੀਓ ਨੇ ਚਿਤਾਵਨੀ ਦਿੰਦੇ ਆਖਿਆ ਕਿ ਚੀਨ ਦਾ ਇਹ ਕਦਮ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਲਈ ਸੁਰੱਖਿਆਤਮਕ ਖਤਰਾ ਹੈ। ਨੈਸ਼ਨਲ ਰਿਵੀਊ ਇੰਸਟੀਚਿਊਟ ਦੇ 2019 ਆਈਡੀਆ ਸੰਮੇਲਨ ‘ਚ ਲੇਖਕ ਅਤੇ ਪੱਤਰਕਾਰ ਰਿਚ ਲਾਰੀ ਨਾਲ ਗੱਲਬਾਤ ਕਰਦੇ ਹੋਏ ਪੋਂਪੀਓ ਨੇ ਕਿਹਾ ਕਿ ਉਹ ਦੱਖਣੀ ਚੀਨ ਸਾਗਰ ‘ਚ ਇਸ ਲਈ ਅੱਗੇ ਨਹੀਂ ਵੱਧ ਰਹੇ ਹਨ ਕਿ ਉਨ੍ਹਾਂ ਨੂੰ ਨੈਵੀਗੇਸ਼ਨ ਦੀ ਆਜ਼ਾਦੀ ਚਾਹੀਦੀ ਹੈ।
ਦੁਨੀਆ ਭਰ ‘ਚ ਬੰਦਰਗਾਹ ਬਣਾਉਣ ਪਿੱਛੇ ਉਨ੍ਹਾਂ ਦਾ ਉਦੇਸ਼ ਚੰਗਾ ਸ਼ਿਪਬਿਲਡਰ ਬਣਨਾ ਨਹੀਂ ਹੈ, ਬਲਕਿ ਉਸ ਦੇ ਕਈ ਕਦਮ ਸਬੰਧਿਤ ਦੇਸ਼ਾਂ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਬੈਲਟ ਐਂਡ ਰੋਡ ਪਹਿਲ ਨਾਲ ਵੀ ਅਜਿਹਾ ਹੀ ਹੈ। ਦਰਅਸਲ, ਭਾਰਤ ਨੇ ਬੀ. ਆਰ. ਆਈ. ਦੇ ਹੀ ਹਿੱਸੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਲੈ ਕੇ ਚਿੰਤਾ ਜਤਾਈ ਹੈ ਕਿਉਂਕਿ ਇਹ ਪਾਕਿਸਤਾਨ ਦੇ ਹਕੂਮਤ ਵਾਲੇ ਕਸ਼ਮੀਰ ਤੋਂ ਹੋ ਕੇ ਲੰਘਦਾ ਜਾ ਰਿਹਾ ਹੈ। ਇਸ 3 ਹਜ਼ਾਰ ਕਿ. ਮੀ. ਦੇ ਪ੍ਰਾਜੈਕਟ ਦਾ ਟੀਚਾ ਚੀਨ ਅਤੇ ਪਾਕਿਸਤਾਨ ਨੂੰ ਰੇਲ, ਸੜਕ, ਪਾਈਪਲਾਈਨ ਅਤੇ ਆਪਟੀਕਲ ਫਾਈਬਰ ਕੇਬਲ ਨੈੱਟਵਰਕ ਨਾਲ ਜੋੜਣਾ ਹੈ।