ਅਮਰੀਕਾ ‘ਚ ਸ਼ਰਣ ਲੈਣ ਲਈ ਭਾਰਤੀਆਂ ਨੇ ਟੈਕਸਸ ਹਿਰਾਸਤ ਕੇਂਦਰ ‘ਚ ਕੀਤੀ ਭੁੱਖ ਹੜਤਾਲ

TeamGlobalPunjab
2 Min Read

ਹਿਊਸਟਨ: ਅਮਰੀਕਾ ‘ਚ ਲੈਣ ਸ਼ਰਣ ਲੈਣ ਗਏ 3 ਭਾਰਤੀਆਂ ਨੂੰ ਟੈਕਸਸ ਦੇ ਐਲ ਪਾਸੋ ‘ਚ ਬਣੇ ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫਾਰਮੇਸ਼ਨ ਕੇਂਦਰ (ਆਈਸੀਈ) ‘ਚ ਐਤਵਾਰ ਨੂੰ ਉਨ੍ਹਾਂ ਦੇ ਜਬਰੀ ਡ੍ਰਿਪ ਲਾ ਕੇ ਭੁੱਖ ਹੜਤਾਲ ਤੁੜਵਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਨ੍ਹਾਂ ਭਾਰਤੀਆਂ ਦੀ ਵਕੀਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਬੀਤੀ 9 ਜੁਲਾਈ ਤੋਂ ਇਨ੍ਹਾਂ ਦੀ ਭੁੱਖ ਹੜਤਾਲ ‘ਤ ਬੈਠੇ ਹਨ।

ਇਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਡਿਪੋਰਟ ਕਰਨ ਸਬੰਧੀ ਹੁਕਮ ਪ੍ਰਾਪਤ ਨਹੀਂ ਹੋ ਜਾਂਦੇ ਉਦੋਂ ਤੱਕ ਉਨ੍ਹਾਂ ਨੂੰ ਹਿਰਾਸਤ ‘ਚ ਨਾ ਰੱਖਿਆ ਜਾਵੇ। ਵਕੀਲ ਕੋਰਚਾਡੋ ਮੁਤਾਬਕ, ਇਹ ਸ਼ਰਣ ਮੰਗਣ ਇੱਥੇ ਆਏ ਸਨ ਪਰ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਆਪਣੀਆਂ ਅਰਜ਼ੀਆਂ ‘ਤੇ ਮੁੜ ਵਿਚਾਰ ਕਰਨ ਲਈ ਮੰਗ ਕੀਤੀ ਜਾ ਰਹੀ ਹੈ।

ਖਬਰਾਂ ਮੁਤਾਬਕ ਇਹ ਤਿੰਨੋਂ ਭਾਰਤੀ ਕਈ ਮਹੀਨਿਆਂ ਤੋਂ ਹਿਰਾਸਤ ਕੇਂਦਰ ‘ਚ ਬੰਦ ਹਨ ਜਦਕਿ ਇਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਬੰਦ ਹੋਏ ਨੂੰ ਇਕ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ। ਨਿਆਂ ਮੰਤਰਾਲੇ ਨੇ ਪਿਛਲੇ ਹਫਤੇ ਸੰਘੀ ਜੱਜਾਂ ਦੇ ਸਾਹਮਣੇ ਅਪੀਲ ਦਾਇਰ ਕਰ ਕੇ ਤਿੰਨਾਂ ਦੀ ਸਹਿਮਤੀ ਦੇ ਬਿਨਾਂ ਹੀ ਇਨ੍ਹਾਂ ਨੂੰ ਭੋਜਨ ਖਿਲਾਉਣ ਜਾਂ ਪਾਣੀ ਚੜ੍ਹਾਉਣ ਦੀ ਮੰਗ ਕੀਤੀ ਸੀ। ਕੋਰਚਾਡੋ ਨੇ ਕਿਹਾ, ਉਨ੍ਹਾਂ ਨੇ ਲੰਬੇ ਸਮੇਂ ਤੋਂ ਹਿਰਾਸਤ ‘ਚ ਰੱਖੇ ਜਾਣ ਅਤੇ ਇਮੀਗ੍ਰੇਟ ਅਦਾਲਤ ਦੇ ਪੱਖਪਾਤੀ ਰਵੱਈਏ ਕਾਰਨ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ।

ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਜ਼ਿਆਦਾ ਸਮਾਂ ਹਿਰਾਸਤ ‘ਚ ਰਹਿਣ ਦੇ ਬਾਅਦ ਅੱਗੇ ਵੀ ਇਸ ਦੇ ਖਤਮ ਹੋਣ ਦੀ ਕੋਈ ਉਮੀਦ ਨਾ ਨਜ਼ਰ ਆਉਣ ਕਾਰਨ ਇਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਸੀ। ਇਹ ਇਸ ਸਾਲ ‘ਚ ਦੂਜੀ ਵਾਰ ਹੋਇਆ ਹੈ ਕਿ ਭਾਰਤੀਆਂ ਨੇ ਐੱਲ ਪਾਸੋ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ਕੀਤੀ ਹੈ।

Share this Article
Leave a comment