Home / ਸਿਆਸਤ / ਜ਼ੀਰਾ ਦੀ ਜੀਰੇ ਜਿੰਨੀ ਵੀ ਨਹੀਂ ਚੱਲੀ ਕਾਂਗਰਸ ਅੰਦਰ, ਅਗਲਿਆਂ ਨੇ ਕੱਢ ਕੇ ਬਾਹਰ ਮਾਰਿਆ

ਜ਼ੀਰਾ ਦੀ ਜੀਰੇ ਜਿੰਨੀ ਵੀ ਨਹੀਂ ਚੱਲੀ ਕਾਂਗਰਸ ਅੰਦਰ, ਅਗਲਿਆਂ ਨੇ ਕੱਢ ਕੇ ਬਾਹਰ ਮਾਰਿਆ

ਚੰਡੀਗੜ੍ਹ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਨੋਟਿਸ ਤੋਂ ਬਾਅਦ ਆਪਣੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ। ਕੁਲਬੀਰ ਜ਼ੀਰਾ ਕਿੰਨਾ ਸਮਾਂ ਸਸਪੈਂਡ ਰਹਿਣਗੇ ਇਸ ਬਾਰੇ ਪੁੱਛੇ ਜਾਣ ਤੇ ਸੁਨੀਲ ਜਾਖੜ ਨੇ ਕਿਹਾ ਕਿ ਅਗਲਾ ਫੈਸਲਾ ਹਾਈਕਮਾਂਡ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਲਬੀਰ ਜ਼ੀਰਾ ਨੇ ਜੋ ਦੋਸ਼ ਲਗਾਏ ਹਨ ਉਸ ਬਾਰੇ ਵੀ ਸੀਨੀਅਰ ਪੁਲੀਸ ਅਧਿਕਾਰੀ ਬਕਾਇਦਾ ਤੌਰ ਤੇ ਜਾਂਚ ਕਰ ਰਹੇ ਹਨ।

Check Also

ਸੂਬਾ ਸਰਕਾਰ ਨੇ ਪਸ਼ੂਆਂ ਦੇ ਮਸਨੂਈ ਗਰਭਦਾਨ ਦੀ ਫੀਸ ਚਾਰ ਗੁਣਾ ਘਟਾਈ, ਡੇਅਰੀ ਫਾਰਮਿੰਗ ਨੂੰ ਪ੍ਰਫੁਲਤ ਕਰਨ ਹਿੱਤ ਚੁੱਕਿਆ ਕਦਮ – ਤ੍ਰਿਪਤ ਬਾਜਵਾ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ, ਪਸ਼ੂਆਂ ਦੀ ਨਸਲ …

Leave a Reply

Your email address will not be published. Required fields are marked *