Home / ਸਿਆਸਤ / ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

ਹਰਸਿਮਰਤ ਨੇ ਚੋਣਾਂ ਸਮੇਂ ਆਪਣੇ ਬੱਚਿਆਂ ਦੇ ਸਿਆਸਤ ‘ਚ ਆਉਣ ਦੀ ਦੱਸੀ ਸੱਚਾਈ

ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਜਿਥੇ ਗਿੱਦੜਬਾਹਾ ਪਹੁੰਚੇ ਤਾਂ ਉਨ੍ਹਾਂ ਦੀ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ। ਪਰ ਇਸ ਮੌਕੇ ਹਰਸਿਮਰਤ ਬਾਦਲ ਨੇ ਸਾਫ ਕੀਤਾ ਕਿ ਉਨਾਂ ਦੇ ਬੱਚਿਆਂ ਦੀ ਰਾਜਨੀਤੀ ਚ ਕੋਈ ਖਾਸ ਦਿਲਚਸਪੀ ਨਹੀਂ ਹੈ। ਉਥੇ ਹੀ ਕੈਪਟਨ ਵਲੋਂ ਐਸਜੀਪੀਸੀ ਦੀਆਂ ਚੋਣਾਂ ਲੜਨ ਦੇ ਬਿਆਨ ਤੇ ਹਰਸਿਮਰਤ ਬਾਦਲ ਨੇ ਪਲਟਵਾਰ ਕੀਤਾ। ਜਿਨਾਂ ਨੇ ਕਿਹਾ ਕਿ ਕੈਪਟਨ ਨੇ ਇਹ ਬਿਆਨ ਦੇ ਕੇ ਸਾਫ ਕਰ ਦਿਤਾ ਕਿ ਉਹ ਹੁਣ ਐਸਜੀਪੀਸੀ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ।
ਭਾਵੇਂ ਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆ ਦੀ ਰਾਜਨੀਤੀ ਚ ਕੋਈ ਦਿੱਲਚਸਪੀ ਨਹੀਂ ਹੈ ਪਰ ਇਸ ਤਰ੍ਹਾਂ ਆਪਣਿਆਂ ਲਈ ਚੋਣ ਪ੍ਰਚਾਰ ਕਰਨ ਤੋਂ ਸਾਫ ਲਗ ਰਿਹਾ ਹੈ ਕਿ ਉਹ ਵੀ ਸਿਆਸਤ ਵਿੱਚ ਪੈਰ ਧਰ ਰਹੇ ਹਨ।

Check Also

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ

ਸੀਚੇਵਾਲ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ …

Leave a Reply

Your email address will not be published.