Home / News / ਸੰਨੀ ਨੇ ਚਮਕਾਇਆ ਪੰਜਾਬ ਦਾ ਨਾਮ, ਵਿੱਤ ਮੰਤਰੀ ਨੇ 2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਕੀਤਾ ਐਲਾਨ!

ਸੰਨੀ ਨੇ ਚਮਕਾਇਆ ਪੰਜਾਬ ਦਾ ਨਾਮ, ਵਿੱਤ ਮੰਤਰੀ ਨੇ 2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਕੀਤਾ ਐਲਾਨ!

ਚੰਡੀਗੜ੍ਹ  : ਕਹਿੰਦੇ ਨੇ ਮਿਹਨਤ ਇੱਕ ਨਾ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ ਤੇ ਇਹ ਸੱਚ ਕਰ ਦਿਖਾਇਆ ਹੈ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ। ਸੋਨੀ ਟੀਵੀ ਦੇ ਸ਼ੋਅ ਇੰਡੀਅਨ ਆਇਡਲ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਸੰਨੀ ਨੇ ਪੂਰੇ ਦੇਸ਼ ਅੰਦਰ ਨਾ ਸਿਰਫ ਆਪਣੇ  ਮਾਤਾ ਪਿਤਾ ਨਾਮ ਰੌਸ਼ਨ ਕੀਤਾ ਹੈ ਬਲਕਿ ਸੂਬੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਸ ਦੇ ਚਲਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਉਨ੍ਹਾਂ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਮਨਪ੍ਰੀਤ ਸਿੰਘ ਬਾਦਲ ਸੰਨੀ ਨੂੰ ਆਪਣੀ ਚੰਡੀਗੜ੍ਹ ਸਥਿਤ ਰਹਾਇਸ਼ ‘ਤੇ ਮਿਲੇ। ਇੱਥੇ ਵਿੱਤ ਮੰਤਰੀ ਨੇ ਸੰਨੀ ਦੀ ਘਰ ਦੀ ਮੁਰੰਮਤ ਲਈ 2 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਮਨਪ੍ਰੀਤ ਬਾਦਲ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ। ਬਾਦਲ ਨੇ ਲਿਖਿਆ ਕਿ, “ਮੈਨੂੰ ਮਾਣ ਹੈ ਸੰਨੀ ਹਿੰਦੁਸਤਾਨੀ ‘ਤੇ। ਮੈ ਸੰਨੀ ਨੂੰ ਆਪਣੀ ਰਿਹਾਇਸ਼ ‘ਤੇ ਮਿਲਿਆ। ਸੰਨੀ ਨੂੰ ਸੁਣਨਾ ਨੁਸ਼ਰਤ ਫਤਹਿ ਅਲੀ ਖਾਨ ਨੂੰ ਸੁਣਨ ਦੇ ਬਰਾਬਰ ਹੈ।

Check Also

ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣ

 ਚੰਡੀਗੜ੍ਹ : ਸੂਬੇ ਵਿੱਚ ਕੋਵਿਡ-19 ਸੰਕਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Leave a Reply

Your email address will not be published. Required fields are marked *