Home / Featured Videos / ਸੰਦੋਆ ਦੇ ਕਾਂਗਰਸੀ ਬਣਨ ‘ਤੇ ਭੜਕੇ ਲੋਕ, ਛਿੱਤਰਾਂ ਨਾਲ ਲੋਕਾਂ ਨੇ ਚਾੜ੍ਹਿਆ ਕੁੱਟਾਪਾ ?..

ਸੰਦੋਆ ਦੇ ਕਾਂਗਰਸੀ ਬਣਨ ‘ਤੇ ਭੜਕੇ ਲੋਕ, ਛਿੱਤਰਾਂ ਨਾਲ ਲੋਕਾਂ ਨੇ ਚਾੜ੍ਹਿਆ ਕੁੱਟਾਪਾ ?..

ਪੰਜਾਬ ਦੀ ਸਿਆਸੀ ਕ੍ਰਾਂਤੀ ਦੌਰਾਨ ਕਈ ਛੋਟੇ ਚਿਹਰੇ ਵੱਡੇ ਲੋਕਾਂ ਚ ਉਭਰ ਕੇ ਸਾਹਮਣੇ ਆਏ ਲੋਕਾਂ ਨੇ ਉਨਾਂ ਤੇ ਵਿਸ਼ਵਾਸ ਜਤਾਇਆ ਤੀਜੇ ਬਦਲ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਅਵਾਮ ਨੇ ਚੰਗਾ ਹੁੰਗਾਰਾ ਦਿਤਾ ਪਰ 2019 ਲੋਕ ਸਭਾ ਚੋਣਾਂ ਦੇ ਆਉਂਦੇ-ਆਉਂਦੇ ਉਨਾਂ ਹੀ ਲੀਡਰਾਂ ਨੇ ਆਮ ਆਦਮੀ ਪਾਰਟੀ ਦੀ ਬੇੜੀ ਡੋਬ ਕੇ ਰੱਖ ਦਿਤੀ ਤੇ ਰਵਾਇਤੀ ਪਾਰਟੀਆਂ ਨੂੰ ਸਾਫ ਕਰਨ ਵਾਲਾ ਝਾੜੂ ਖੁਦ ਹੀ ਤਿਲਾ ਤਿਲਾ ਹੋ ਗਿਆ। ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਬੀਤੇ ਦਿਨ ਕਾਂਗਰਸ ਦੇ ਹੋ ਗਏ ਜਿਨਾਂ ਨੇ ਕਾਰਨ ਇਹ ਦਸਿਆ ਕਿ ਉਹ ਆਪਣੇ ਹਲਕਾ ਦਾ ਵਿਕਾਸ ਕਾਂਗਰਸ ਚ ਸ਼ਾਮਿਲ ਹੋ ਕੇ ਕਰਨਾ ਚਾਹੁੰਦੇ ਨੇ ਸੰਦੋਆ ਦੇ ਕਾਂਗਰਸ ਚ ਸ਼ਾਮਿਲ ਹੋਣ ਦੀ ਲੋੜ ਸੀ ਕਿ ਆਪ ਵਰਕਰਾਂ ਨੇ ਸੰਦੋਆ ਦੀ ਪੋਲਾਂ ਖੋਲਣੀਆਂ ਸ਼ੁਰੂ ਕਰ ਦਿਤੀਆਂ। ਜਿਨਾਂ ਦਾ ਕਹਿਣਾ ਹੈ ਕਿ ਸੰਦੋਆ ਜਦੋਂ ਦੇ ਵਿਧਾਇਕ ਬਣੇ ਉਨਾਂ ਕਦੇ ਇਲਾਕੇ ਦਾ ਵਿਕਾਸ ਨਹੀਂ ਕੀਤਾ ਨਾ ਹੀ ਕਦੇ ਸਹੀ ਰਾਸਤੇ ਚੱਲੇ ਰੋਸ ਚ ਆਏ ਆਪ ਵਰਕਰਾਂ ਨੇ.ਸੰਦੋਆ ਦੀ ਫੋਟੋ ਤੇ ਛਿਤਰਾਂ ਨਾਲ ਪਰੇਡ ਕਰਕੇ ਉਸ ਦਾ ਜਲੂਸ ਕਢਿਆ ਤੇ ਪਿਟ ਸਿਆਪਾ ਕੀਤਾ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਇਸ ਨੂੰ ਕਾਂਗਰਸ ਦੀ ਹਾਰ ਕਰਾਰ ਦਿੱਤਾ ਜਿਨਾਂ ਕਿਹਾ ਕਿ ਕਾਂਗਰਸ ਉਨਾਂ ਦੇ ਵਿਧਾਇਕਾਂ ਨੂੰ ਭਟਕਾ ਰਹੀ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਾਦਲਾਂ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਉਣ ਲਈ ਕੈਪਟਨ ਅਮਰਿੰਦਰ ਸਿੰਘ ਕਾਹਲੇ ਹਨ ਨਾਲ ਹੀ ਉਨਾਂ ਕਿਹਾ ਕਿ ਸੰਦੋਆ ਨੇ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ। ਇਕ ਤੋਂ ਬਾਅਦ ਇਕ ਆਪ ਲੀਡਰ ਪਾਰਟੀ ਨੂੰ ਛੱਡ ਬੇਗਾਨਿਆ ਹੋ ਰਿਹਾ..ਜਿਸ ਨਾਲ ਆਮ ਆਦਮੀ ਪਾਰਟੀਆਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਰਹੀਆਂ ਹਨ।

Check Also

ਬੰਦਿਆਂ ਤੋਂ ਤਾਂ ਨਹੀਂ ਹੋਏ, ਡੰਗਰਾਂ ਨੇ ਇਕੱਠੇ ਕਰਤੇ, ਭਗਵੰਤ ਮਾਨ ਤੇ ਸੁਖਪਾਲ ਖਹਿਰਾ।..

ਮਾਨਸਾ: ਪੰਜਾਬ ‘ਚ ਆਵਾਰਾ ਪਸ਼ੂਆਂ ਦਾ ਕਹਿਰ ਆਮ ਦੇਖਣ ਨੂੰ ਮਿਲਦਾ ਹੈ। ਹਜ਼ਾਰਾਂ ਦੀ ਗਿਣਤੀ …

Leave a Reply

Your email address will not be published. Required fields are marked *