ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਬੁੜ੍ਹਾ ਗੁੱਜਰ ਰੋਡ ਦੇ ਵਸਨੀਕਾਂ ਤੇ ਦੁਕਾਨਦਾਰਾਂ ਨੇ ਮੰਗਲਵਾਰ ਨੂੰ ਇਕ ਵਾਰੀ ਫਿਰ ਤੋਂ ਸੜਕਾਂ ਦੀ ਖਸਤਾ ਹਾਲਤ ਤੇ ਸੀਵਰੇਜ ਸਮੱਸਿਆ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।
ਲੋਕਾਂ ਨੇ ਰੋਡ ਤੇ ਸਰਵਹਿਤਕਾਰੀ ਵਿਦਿਆ ਮੰਦਰ ਅਤੇ ਪੀਰਖਾਨੇ ਨੇੜੇ ਦੋ ਥਾਵਾਂ ਤੇ ਪੱਕੇ ਨਾਕੇ ਲਗਾ ਕੇ ਰਾਹ ਬੰਦ ਕਰਦਿਆਂ ਜਾਮ ਲਾ ਦਿੱਤਾ ਹੈ। ਜਿਸਦੇ ਚਲਦਿਆਂ ਵਾਹਨ ਚਾਲਕਾਂ ਦੀਆਂ ਦਿੱਕਤਾਂ ਵੱਧ ਗਈਆਂ ਹਨ। ਗੁੱਸੇ ‘ਚ ਆਏ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਬੀਤੇ ਦਿਨੀਂ ਵੀ ਜਾਮਲਗਾਇਆ ਸੀ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਇੱਕ ਹਫਤੇ ਦਾ ਸਮਾਂ ਦਿੱਤਾ ਸੀ। ਪਰ ਹਾਲੇ ਤੱਕ ਸਮੱਸਿਆ ਜਿਉਂ ਦੀ ਤਿਉਂ ਹਨ। ਇਸ ਲਈ ਹੁਣ ਦੁਬਾਰਾ ਉਨਾਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।