ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਨੇ ਖੰਡੂਰ ਸਾਹਿਬ ਤੋਂ ਆਪਣੀ ਪਹਿਲੀ ਲੋਕ ਸਭਾ ਸੀਟ ਦਾ ਐਲਾਨ ਕਰ ਦਿੱਤਾ ਹੈ। ਇਸ ਸੀਟ ਤੋਂ ਬੀਬੀ ਜਗੀਰ ਕੌਰ ਉਮੀਦਵਾਰ ਹੋਣਗੇ, ਟਕਸਾਲੀਆਂ ਵੱਲੋਂ ਇੱਥੋ ਸਾਬਕਾ ਜਨਰਲ ਜੇ.ਜੇ ਸਿੰਘ ਨੂੰ ਮੈਦਾਨ ‘ਚ ਉਤਾਰਿਆ ਹੈ ਅਕਾਲੀ ਦਲ ਵਲੋਂ ਟਕਸਾਲੀ ਲੀਡਰ ਰਣਜੀਤ ਬ੍ਰਰਮਪੁਰਾ ਦੇ ਗੜ੍ਹ ਇਹ ਸੀਟ ਜਿੱਤਣ ਇੱਕ ਵੱਡੀ ਚੁਣੌਤੀ ਹੋਵੇਗੀ। ਦੱਸ ਦੇਈਏ ਕਿ ਇਸ ਸੀਟ ਤੋਂ ਪੰਜਾਬੀ ਏਕਤਾ ਪਾਰਟੀ ਤੇ ਟਕਸਾਲੀ ਅਕਾਲੀ ਵੀ ਆਪਣਾ ਉਮੀਦਵਾਰ ਐਲਾਨ ਚੁੱਕੇ ਹਨ। ਹੁਣ ਕਾਂਗਰਸ ਉਮੀਦਵਾਰ ਦਾ ਨਾਂ ਸਾਹਮਣੇ ਆਉਣ ‘ਤੇ ਹੀ ਪਤਾ ਲੱਗੇਗਾ ਕਿ ਮੁਕਾਬਲਾ ਕਿੰਨਾ ਜ਼ਬਰਦਸਤ ਹੋਵੇਗਾ।