ਸੀਆਰਪੀਐਫ ਜਵਾਨ ਨੇ 3 ਸਾਥੀਆਂ ਦਾ ਕਤਲ ਕਰ ਖ਼ੁਦ ਨੂੰ ਵੀ ਮਾਰੀ ਗੋਲ਼ੀ

Prabhjot Kaur
1 Min Read

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਇੱਕ ਕੈਂਪ ‘ਚ ਜਵਾਨਾਂ ‘ਚ ਬਹਿਸ ਹੋਣ ਤੋਂ ਬਾਅਦ ਸੀਆਰਪੀਐਫ ਜਵਾਨ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨੂੰ ਗੋਲ਼ੀ ਮਾਰ ਖੁਦ ਨੂੰ ਵੀ ਗੋਲ਼ੀ ਮਾਰ ਖ਼ੁਦਕੁਸ਼ੀ ਕਰ ਲਈ। ਗੋਲ਼ੀ ਲੱਗਣ ਕਾਰਨ ਉਸ ਦੇ ਤਿੰਨ ਸਾਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਉਧਮਪੁਰ ਦੇ ਬੱਟਲ ਬਲਿਆਨ ਖੇਤਰ ‘ਚ ਸੈਨਾ ਦੇ 187ਵੇਂ ਬਟਾਲੀਅਨ ਕੈਂਪ ‘ਚ ਇਹ ਘਟਨਾ ਰਾਤ 10 ਵਜੇ ਹੋਈ। ਜਿਸ ‘ਚ ਕਾਂਸਟੇਬਲ ਅਜੀਤ ਕੁਮਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਤਿੰਨ ਸਾਥੀਆਂ ‘ਤੇ ਗੋਲ਼ੀ ਚਲਾ ਦਿੱਤੀ।ਅਜੀਤ ਨੇ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ ਅਤੇ ਉਸ ਨੂੰ ਸੈਨਿਕ ਹਸਪਤਾਲ ‘ਚ ਭਰਤੀ ਕੀਤਾ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੀਤ ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਰਹਿਣ ਵਾਲਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀ. ਐੱਸ. ਐੱਫ. ਦੇ ਇੱਕ ਜਵਾਨ ਨੇ ਗਾਜ਼ੀਆਬਾਦ ਕੈਂਪ ‘ਚ ਆਪਣੇ ਇੱਕ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

Share this Article
Leave a comment