ਚੰਡੀਗੜ੍ਹ : ਪੰਜਾਬ ਅੰਦਰ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਚਲਦਿਆਂ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ । ਉਧਰ ਸ਼ਨੀਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂਂ ਮੁੱਖ ਮੰਤਰੀ ਕੈਪਟਨ ਅਮਰਿੰਦਰ ‘ਤੇ ਸਿੱਧੇ ਰੂਪ ‘ਚ ਤਿੱਖੇ ਨਿਸ਼ਾਨੇ ਸਾਧਦੇ ਹੋਏ ਸਿਆਸੀ ਪਾਰਾ ਭੜਕਾ ਦਿੱਤਾ ਹੈ ।
ਸਿੱਧੂ ਨੇ ਆਪਣੇ ਟਵਿੱਟਰ ‘ਤੇ ਕੈਪਟਨ ਅਮਰਿੰਦਰ ਦੀ 5 ਸਾਲ ਪੁਰਾਣੀ ਅਤੇ ਸਾਲ 2021 ਦੀ ਵੀਡੀੳ ਨੂੰ ਮਿਕਸ ਕਰਕੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਕੈਪਟਨ ਅਮਰਿੰਦਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਟਕਪੂਰਾ ਫਾਇਰਿੰਗ ਮਾਮਲੇ ‘ਚ ਬਾਦਲਾਂ ਨੂੰ ਅੰਦਰ ਕਰਨ ਬਾਰੇ ਸਾਲ 2016 ਦਾ ਬਿਆਨ ਅਤੇ ਸਾਲ 2021 ‘ਚ ਦਿੱਤੀ ਟੀ.ਵੀ ਇੰਟਰਵੀਊ ਦੇ ਬਿਆਨਾਂ ਨੂੰ ਵਿਖਾਇਆ ਗਿਆ ਹੈ।
2016 ਵਾਲੀ ਵੀਡੀਓ ਵਿਚ ਕੈਪਟਨ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਗੋਲੀਬਾਰੀ ਦੇ ਹੁਕਮਾਂ ਲਈ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸਾਲ 2021 ਦੀ ਵੀਡੀਓ ਵਿੱਚ ਉਹ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਖ਼ਲ ਨਾਂ ਦੇਣ ਦੀ ਗੱਲ ਕਹਿ ਰਹੇ ਹਨ।
ਸਿੱਧੂ ਨੇ ਇਸ ਵੀਡੀਓ ਦੇ ਨਾਲ ਹੀ ਵਿਅੰਗਮਈ ਲਾਈਨਾਂ ਲਿਖੀਆਂ ਹਨ ।
Big Boast, Small Roast …
Big Outcry, No Outcome …#ਬੇਅਦਬੀ #Sacrilege #Bargari pic.twitter.com/kq8BTmxcjf
— Navjot Singh Sidhu (@sherryontopp) May 1, 2021
ਕਰੀਬ ਡੇਢ ਘੰਟੇ ਬਾਅਦ ਨਵਜੋਤ ਸਿੱਧੂ ਨੇ ਇੱਕ ਹੋਰ ਟਵੀਟ ਕਰਦਿਆਂ ਕੈਪਟਨ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਸਿੱਧੂ ਨੇ ਲਿਖਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਹਾਈਕੋਰਟ ਦੇ ਜੱਜ ਨੂੰ ਨਹੀਂ ਚੁਣਿਆ।
People of Punjab did not elect the High Court Judge, Blaming the Verdict for what is failure of Executive Authority will not be accepted. My Stand Yesterday, Today & Tomorrow – Justice for Punjab’s Soul … Letter to Jathedar Akal Takht Sahib for Ex-Communication of Badals (2018) pic.twitter.com/ibOlJzfm4M
— Navjot Singh Sidhu (@sherryontopp) May 1, 2021
ਨਵਜੋਤ ਸਿੱਧੂ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਨਿਸ਼ਾਨੇ ਸਾਧ ਰਹੇ ਹਨ ਉਸ ਤੋਂ ਸਾਫ਼ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਬਗਾਵਤ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਤਿੰਨ ਦਿਨ ਪਹਿਲਾਂ ਵੀ ਸਿੱਧੂ ਨੇ ਕੈਪਟਨ ਦੇ ਤਿੱਖੇ ਨਿਸ਼ਾਨੇ ਸਾਧੇ ਸਨ। ਰੋਜ਼ ਰੋਜ਼ ਕੀਤੇ ਜਾ ਰਹੇ ਸ਼ਬਦੀ ਜ਼ੁਬਾਨੀ ਹਮਲਿਆਂ ਤੋਂ ਖਫ਼ਾ ਹੋਏ ਕੈਪਟਨ ਅਮਰਿੰਦਰ ਸਿੰਘ ਇੱਥੋਂ ਤਕ ਕਹਿ ਚੁੱਕੇ ਹਨ ਕਿ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ, ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਫਿਲਹਾਲ ਦੇਖਣਾ ਇਹ ਹੋਵੇਗਾ ਕਿ ਸਿੱਧੂ ਦੇ ਅੱਜ ਦੇ ਟਵਿੱਟਰ ਹਮਲੇ ਤੋਂ ਬਾਅਦ ਕਾਂਗਰਸੀ ਆਗੂਆਂ ਦੀ ਕੀ ਪ੍ਰਤੀਕ੍ਰਿਆ ਸਾਹਮਣੇ ਆਉਂਦੀ ਹੈ।