ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਵੱਲੋਂ ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਜਿਸ ਵਿੱਚ ਨਿਊਯਾਰਕ ਦੇ ਵੱਖ-ਵੱਖ ਸਕੂਲ ਦੇ 1200 ਵਿਦਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਤਿੰਨ ਹਫਤਿਆਂ ਤੱਕ ਚੱਲਣ ਵਾਲੀ ਇਸ ਮੁਹਿੰਮ ‘ਚ ਸਿੱਖ ਕੋਲੀਸ਼ਨ ਸਟਾਫ ਤੇ ਵਲੰਟੀਅਰ ਵੱਲੋਂ 6ਵੀਂ ਤੇ 9ਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੀ ਜਮਾਤ ਵਿੱਚ ਸਿੱਖੀ ਨਾਲ ਸਬੰਧਤ 36 ਪ੍ਰੈਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ।
ਸਿੱਖ ਕੋਲੀਸ਼ਨ ਵੱਲੋਂ ਕਈ ਸਾਲਾਂ ਤੋਂ ਨਿਊਯਾਰਕ ਸਟੇਟ ਕਮਿਊਨਿਟੀ ਨੂੰ ਇਸ ਮੁਹਿੰਮ ਲਈ ਮਨਾ ਰਹੀ ਸੀ। ਸਕੂਲ ਡਿਸਟ੍ਰਿਕਟ ਬੋਰਡ ਦੀ ਮੈਂਬਰ ਇਸ਼ਮੀਤ ਕੌਰ ਨੇ ਇਸ ਪਹਿਲ ਲਈ ਅਹਿਮ ਯੋਗਦਾਨ ਪਾਇਆ ਤੇ ਸਫ਼ਲਤਾ ਹਾਸਲ ਕੀਤੀ। ਉਹ ਪੂਰੇ ਅਮਰੀਕਾ ਦੇ ਸਕੂਲ ਸਿਲੇਬਸ ਵਿੱਚ ਸਿੱਖੀ ਦਾ ਕੁਝ ਹਿੱਸਾ ਸ਼ਾਮਲ ਕਰਵਾਉਣਾ ਚਾਹੁੰਦੀ ਹੈ, ਤਾਂਕਿ ਵਿਦਿਆਥੀਆਂ ਨੂੰ ਸਿੱਖੀ ਬਾਰੇ ਜਾਣਕਾਰੀ ਮਿਲ ਸਕੇ।
ਸਿੱਖ ਕੋਲੀਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਵੀਂ ਸ਼ੁਰੂਆਤ ਹੈ। ਇਸ ਨਾਲ ਸਿੱਖਾਂ ਨੂੰ ਅਰਬੀ ਮੁਸਲਿਮ ਸਮਝ ਕੇ ਹਿੰਸਾ ਦਾ ਨਿਸ਼ਾਨਾ ਬਣਾਉਣ ਦੇ ਮਾਮਲੇ ਨੂੰ ਘੱਟ ਕਰਨ ਵਿੱਚ ਸਫਲਤਾ ਮਿਲੇਗੀ। ਬੱਚਿਆਂ ਨੂੰ ਪਤਾ ਚੱਲ ਸਕੇਗਾ ਕਿ ਸਿੱਖ ਧਰਮ ਇੱਕ ਵੱਖਰਾ ਗਲੋਬਲ ਧਰਮ ਹੈ।
ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਵਿਦੇਸ਼ੀ ਸਕੂਲਾਂ ‘ਚ ਪੜ੍ਹਾਏ ਜਾ ਰਹੇ ਨੇ ਸਿੱਖੀ ਸਿਧਾਂਤ
Leave a comment
Leave a comment