Home / ਖੇਡਾ / ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਹਟਾਇਆ ਬੈਨ
Sreesanth life ban revoked

ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਹਟਾਇਆ ਬੈਨ

ਨਵੀਂ ਦਿੱਲੀ: ਬਿੱਗ ਬੋਸ 12 ਤੇ ਖਤਰੋਂ ਕੇ ਖਿਲਾੜੀ 9 ਦੇ ਸਾਬਕਾ ਕੰਟੈਸਟੈਂਟ ਅਤੇ ਕ੍ਰਿਕਟਰ ਲਈ ਅੱਜ ਬਹੁਤ ਵੱਡਾ ਦਿਨ ਹੈ। ਸ੍ਰੀਸੰਤ ‘ਤੇ 5 ਸਾਲ ਪਹਿਲਾਂ ਆਈਪੀਐੱਲ ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਤੇ ਤਾਉਮਰ ਬੈਨ ਲਗਾ ਦਿੱਤਾ ਗਿਆ। ਅੱਜ ਯਾਨੀ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਸ੍ਰੀਸੰਥ ਦੇ ਪੱਖ ‘ਚ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤੋਂ ਬੈਨ ਹਟਾ ਦਿੱਤਾ ਗਿਆ ਹੈ ਹਾਲਾਂਕਿ ਬੀਸੀਸੀਆਈ ਨੇ ਸ੍ਰੀਸੰਥ ਤੋਂ ਬੈਨ ਨਹੀਂ ਹਟਾਇਆ ਹੈ। ਉੱਥੇ ਹੀ ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕ੍ਰਿਕਟ ਬੋਰਡ ਨੂੰ ਸ੍ਰੀਸੰਤ ਦੀ ਸਜ਼ਾ ਮੁੜ ਵਿਚਾਰਨ ਲਈ ਕਿਹਾ ਹੈ। ਸ੍ਰੀਸੰਤ ਤੋਂ ਬੇਸ਼ੱਕ ਬੈਨ ਹਟ ਗਿਆ ਹੈ ਪਰ ਉਹ ਅਜੇ ਵੀ ਖੇਡ ਨਹੀਂ ਪਾਉਣਗੇ। ਅਦਾਲਤ ਨੇ ਕਿਹਾ ਕਿ ਬੀਸੀਸੀਆਈ ਸ੍ਰੀਸੰਤ ਦਾ ਪੱਖ ਵੀ ਸੁਣੇ ਤੇ ਲਾਈਫਟਾਈਮ ਬੈਨ ਕਾਫੀ ਜ਼ਿਆਦਾ ਹੈ। ਸ੍ਰੀਸੰਤ ‘ਤੇ 2013 ਆਈਪੀਐਲ ਸਪੌਟ ਫਿਕਸਿੰਗ ਮਾਮਲੇ ‘ਚ ਫਸੇ ਸੀ। ਇਸ ‘ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਬੀਸੀਸੀਆਈ ਨੇ ਉਨ੍ਹਾਂ ਦੇ ਖੇਡਣ ‘ਤੇ ਬੈਨ ਲਾ ਦਿੱਤਾ ਸੀ। ਫੈਸਲੇ ਤੋਂ ਬਾਅਦ ਸ੍ਰੀਸੰਤ ਖੁਦ ਵੀ ਮੀਡੀਆ ਸਾਹਮਣੇ ਆਏ ਤੇ ਉਨ੍ਹਾਂ ਨੇ ਵਕੀਲਾਂ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਦਾਨ ‘ਤੇ ਵਾਪਸੀ ਲਈ ਮੈਨ ਤਿਆਰ ਹਾਂ। ਜੇਕਰ ਲਿਏਂਡਰ ਪੇਸ 45 ਸਾਲ ਦੀ ਉਮਰ ‘ਚ ਗ੍ਰੈਂਡਸਲੈਮ ਖੇਡ ਸਕਦੇ ਹਨ ਤਾਂ ਮੈਂ ਵੀ ਕ੍ਰਿਕਟ ਖੇਡ ਸਕਦਾ ਹਾਂ।”

Check Also

ਕੋਰੋਨਾ ਵਾਇਰਸ ਨੇ ਪ੍ਰਸਿੱਧ ਅਦਾਕਾਰ ਦੀ ਲਈ ਜਾਨ !

ਲੰਡਨ : ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਨਾ ਸਿਰਫ ਦੇਸ਼ ਵਿਚ, ਬਲਕਿ ਵਿਸ਼ਵ ਭਰ …

Leave a Reply

Your email address will not be published. Required fields are marked *