Home / News / ਸਹਾਇਤਾ ਸੰਸਥਾ ਨੇ ਸਮਾਜ ਭਲਾਈ ਕਾਰਜਾ ‘ਚ ਆਤਮ ਪ੍ਰਗਾਸ ਸੰਸਥਾ ਨਾਲ ਮਿਲਾਇਆ ਹੱਥ,ਦਿੱਲੀ ਕਿਸਾਨ ਮੋਰਚੇ ਚ 70 ਸ਼ਹੀਦਾਂ ਦੇ ਪਰਿਵਾਰਾ ਦੀ ਕੀਤੀ ਜਾਵੇਗੀ ਮੱਦਦ

ਸਹਾਇਤਾ ਸੰਸਥਾ ਨੇ ਸਮਾਜ ਭਲਾਈ ਕਾਰਜਾ ‘ਚ ਆਤਮ ਪ੍ਰਗਾਸ ਸੰਸਥਾ ਨਾਲ ਮਿਲਾਇਆ ਹੱਥ,ਦਿੱਲੀ ਕਿਸਾਨ ਮੋਰਚੇ ਚ 70 ਸ਼ਹੀਦਾਂ ਦੇ ਪਰਿਵਾਰਾ ਦੀ ਕੀਤੀ ਜਾਵੇਗੀ ਮੱਦਦ

ਫਰੀਮਾਂਟ(ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਸਮਾਜ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਸਹਾਇਤਾ ਤੇ ਆਤਮ ਪ੍ਰਗਾਸ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਦੇ ਲਈ ਹੱਥ ਮਲਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇਹਨਾਂ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਇਸ ਨਵੇਂ ਉਪਰਾਲੇ ਦੇ ਨਾਲ ਸਹਾਇਤਾ ਕੋਈ 70 ਦੇ ਕਰੀਬ ਉਹਨਾਂ ਕਿਸਾਨ ਪਰਿਵਾਰਾਂ ਦੀ ਮੱਦਦ ਕਰਨ ਵਿੱਚ ਕਾਮਯਾਬ ਹੋਵੇਗੀ ਜਿਹਨਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ। ਇਹਨਾਂ ਆਗੂਆਂ ਨੇ ਦੱਸਿਆ ਕਿ ਸੰਨ 2005 ਵਿੱਚ ਇਸ ਸੰਸਥਾ ਦੇ ਹੋਂਦ ਦੇ ਵਿੱਚ ਆਉਣ ਦੇ ਬਾਅਦ ਸਹਾਇਤਾ ਸੰਸਥਾ ਭਾਂਵੇ ਦੇਸ਼ ਹੋਵੇ ਜਾਂ ਵਿਦੇਸ਼, ਵਿੱਚ ਇਹ ਆਮ ਲੋਕਾਂ ਦੀਆਂ ਮੁੱਢਲੀਆ ਜਰੂਰਤਾਂ ਨੂੰ ਸਮਝਣ ਤੇ ਪੂਰਾ ਕਰਨ ਵਿੱਚ ਕਾਮਯਾਬ ਰਹੀ ਹੈ।
ਪਿਛਲੇ ਪੰਜ ਸਾਲ ਤੋਂ ਸਹਾਇਤਾ ਸੰਸਥਾ ਪੰਜਾਬ ਦੇ ਸਿੱਖ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੱਚਿਆਂ ਦੀ ਪੜਾਈ ‘ਤੇ ਜ਼ੋਰ ਦੇ ਰਹੀ ਹੈ ਤਾਂ ਜੋ ਉਹ ਪੜ੍ਹ ਲਿਖ ਕੇ ਕੋਈ ਨੌਕਰੀ ਜਾਂ ਕਿੱਤਾ ਚੁਣਕੇ ਆਪਣੇ ਪਰਵਿਾਰ ਨੂੰ ਆਰਥਕਿ ਤੇ ਸਮਾਜਕਿ ਪੱਧਰ ‘ਤੇ ਉੱਚਾ ਚੁੱਕ ਸਕਣ। ਸਹਾਇਤਾ ਸੰਸਥਾ ਇਸ ਵੇਲੇ ਪੰਜਾਬ ਦੇ 250 ਕਿਸਾਨ ਪਰਵਿਾਰਾਂ ਦੇ ਕੋਈ 300 ਵਿਦਿਆਰਥੀਆਂ ਦੀ ਆਰਥਿਕ ਮੱਦਦ ਕਰਕੇ ਉਹਨਾਂ ਪਰਵਿਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਕੋਸ਼ਸ਼ਿ ਕਰ ਰਹੀ ਹੈ। ਅੱਗੇ ਚਲ ਕੇ ਇਹਨਾਂ ਆਗੂਆਂ ਨੇ ਦੱਸਿਆ ਕਿ ਇਸ ਉਪਰਾਲੇ ਤੇ ਕਿਸਾਨਾਂ ਦੀ ਮਦਦ ਨੂੰ ਅੱਗੇ ਵਧਾਉਂਦੇ ਹੋਏ, ਸਹਾਇਤਾ ਨੇ ਆਤਮ ਪ੍ਰਗਾਸ ਸਮਾਜ ਭਲਾਈ ਕੌਂਸਲ ਦੇ ਨਾਲ ਹੱਥ ਮਲਾਉਣ ਦਾ ਫੈਸਲਾ ਕੀਤਾ ਹੈ। ਇਸ ਨਵੇਂ ਉਪਰਾਲੇ ਦੇ ਨਾਲ ਸਹਾਇਤਾ ਕੋਈ 70 ਦੇ ਕਰੀਬ ਉਹਨਾਂ ਕਿਸਾਨ ਪਰਵਿਾਰਾਂ ਦੀ ਮੱਦਦ ਕਰਨ ਵਿਚ ਕਾਮਯਾਬ ਹੋਵੇਗੀ ਜਿਹਨਾਂ ਨੇ ਦਿਲੀ ਦੇ ਕਿਸਾਨ ਮੋਰਚੇ ਵਿੱਚ ਆਪਣੀਆਂ ਜਾਨਾਂ ਦੇ ਦਿੱਤੀਆਂ।
ਆਤਮ ਪ੍ਰਗਾਸ ਜਿਸ ਦੀ ਅਗਵਾਈ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਆਿਣਾ ਦੇ ਮੁੱਖ ਮਿੱਟੀ ਸਾਇੰਸਦਾਨ ਡਾਕਟਰ ਵਰਿੰਦਰ ਸਿੰਘ ਆਪਣੇ ਬੋਰਡ ਤੇ ਤਾਲਮੇਲ ਕਮੇਟੀ ਨਾਲ ਕਰਦੇ ਹਨ। ਇਸ ਕਮੇਟੀ ਵੱਲੋਂ ਹਰ ਪਰਿਵਾਰ ‘ਤੇ ਕੋਈ 60 ਘੰਟੇ ਦੇ ਆਸ ਪਾਸ ਦਾ ਸਮਾਂ ਬਤੀਤ ਕੀਤਾ ਗਿਆ ਹੈ ਜਿਸ ਦੀ ਮੱਦਦ ਨਾਲ ਹਰ ਪਰਵਿਾਰ ਦੀ ਆਮਦਨ, ਕਰਜ਼ੇ, ਰੁਜ਼ਗਾਰ ਦੇ ਸਾਧਨ ਤੇ ਉਹਨਾਂ ਨੂੰ ਹੋਰਨਾਂ ਸੰਸਥਾਵਾਂ ਤੋਂ ਮਿਲੀ ਵਿੱਤੀ ਮੱਦਦ ਨੂੰ ਧਿਆਨ ਵਿਚ ਰੱਖਦੇ ਹੋਏ ਰਿਪੋਰਟ ਤਿਆਰ ਕੀਤੀ ਗਈ ਹੈ। ਆਤਮ ਪ੍ਰਗਾਸ ਸੰਸਥਾ ਦੁਆਰਾ ਕੀਤੀ ਜਾਂਚ ਪੜਤਾਲ ਦੇ ਅਧਾਰ ‘ਤੇ ਹਰ ਪਰਿਵਾਰ ਦੇ ਲਈ ਇੱਕ ਯੋਜਨਾ ਬਣਾਈ ਗਈ ਹੈ, ਜਿਸ ਦੇ ਵਿੱਚ ਕੁੱਝ ਪਰਿਵਾਰਾਂ ਨੂੰ ਆਮਦਨ ਦਾ ਸਾਧਨ ਪੈਦਾ ਕਰਨ ਲਈ ਇੱਕ ਵਾਰ ਮੱਦਦ, ਬਾਕੀ ਕੇਸਾਂ ਵਿੱਚ ਕੁੱਝ ਪਰਵਿਾਰਾਂ ਨੂੰ ਮਹੀਨੇ ਵਾਰ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ।
ਉਧਰ ਪਤਾ ਲੱਗਾ ਹੈ ਕਿ ਸਹਾਇਤਾ ਸੰਸਥਾ ਦੇ ਬੋਰਡ ਨੇ 70 ਪਰਵਿਾਰਾਂ ਦੀ ਮਦਦ ਕਰਨ ਦੇ ਲਈ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਈ ਪਰਵਿਾਰਾਂ ਨੂੰ ਕਰਜ਼ਾ ਮੁਕਤ ਹੋਣ ਲਈ ਸਿਰਫ ਇੱਕ ਵਾਰ ਉੱਕਾ ਪੁੱਕਾ ਮੱਦਦ ਦੀ ਲੋੜ ਹੈ ਤੇ ਹੋਰ ਕਈ ਪਰਵਿਾਰਾਂ ਨੂੰ ਆਪਣੇ ਗੁਜਾਰੇ ਦੇ ਲਈ ਹਰ ਮਹੀਨੇ ਇੱਕ ਬੱਝਵੀ ਰਕਮ ਦੀ ਜਰੂਰਤ ਹੈ।ਇਸ ਤੋਂ ਇਲਾਵਾ ਸਹਾਇਤਾ ਸੰਸਥਾ ਕਾਫ਼ੀ ਪਰਵਿਾਰਾਂ ਦੀ ਡੇਅਰੀ ਫ਼ਾਰਮ ਖੋਲ੍ਹਣ ਵਿੱਚ ਮਦਦ ਕਰ ਰਹੀ ਹੈ ਆਤਮ ਪ੍ਰਗਾਸ ਨਾਲ ਇਸ ਯੋਜਨਾ ਦੇ ਵਿੱਚ ਭਾਈਵਾਲ ਬਣਨ ਦੇ ਬਾਅਦ ਸਹਾਇਤਾ ਇੱਕ ਕੋਆਰਡੀਨੇਟਰ ਦੀ ਨਿਯੁਕਤੀ ਕਰੇਗੀ, ਜਿਸਦਾ ਮੁੱਖ ਕੰਮ ਦੋਵੇਂ ਸੰਸਥਾਵਾਂ ਦੇ ਇਸ ਸਾਂਝੇ ਪਰੋਜੈਕਟ  ਦੀਆਂ ਜੁੰਮੇਵਾਰੀਆਂ ਨੂੰ ਦੇਖਣਾ ਤੇ ਦੋਵੇਂ ਟੀਮਾਂ ਦੇ ਵਿੱਚ ਤਾਲਮੇਲ ਬਿਠਾਉਣਾ ਹੋਵੇਗਾ।
ਯੂ ਐਸ ਏ ਤੇ ਕੈਨੇਡਾ ਵਿੱਚ “ਸਹਾਇਤਾ” 100+ ਵਾਲੰਟੀਅਰ ਦੁਆਰਾ ਚਲਾਈ ਜਾਣ ਵਾਲੀ ਸੰਸਥਾ ਹੋਣ ‘ਤੇ ਮਾਣ ਮਹਿਸੂਸ ਕਰਦੀ ਹੈ, ਜਿਸ ਨਾਲ ਲੋਕਾਂ ਵੱਲੋਂ ਦਿੱਤੇ ਗਏ ਦਾਨ ਦੇ ਪੈਸੇ ਬੋਰਡ ਦੇ ਮੈਂਬਰਾਂ ਨੂੰ ਤਨਖ਼ਾਹ ਦੇਣ ਤੇ ਨਹੀਂ ਖ਼ਰਚੇ ਜਾਂਦੇ। ਸਾਡੀ ਆਤਮ ਪ੍ਰਗਾਸ ਨਾਲ ਭਾਈਵਾਲੀ ਵੀ ਆਪਣੇ ਵਰਗੀਆਂ ਸੰਸਥਾਵਾਂ ਦੇ ਨਾਲ ਕੰਮ ਕਰਨ ਦੀ ਵਿਉਂਤਬੰਦੀ ਦਾ ਹੀ ਹਿੱਸਾ ਹੈ ਤਾਂ ਜੋ ਮਿਲਣ ਵਾਲੇ ਦਾਨ ਦੇ ਪੈਸੇ ਨਾਲ ਜ਼ਮੀਨੀ ਪੱਧਰ ‘ਤੇ ਵੱਧ ਤੋਂ ਵੱਧ ਮੱਦਦ ਕੀਤੀ ਜਾ ਸਕੇ। ਦੋਵੇਂ ਸੰਸਥਾਵਾਂ ਵੈੱਬਸਾਈਟ ਤੇ ਇਸ ਪ੍ਰੋਜੈਕਟ ਦੇ ਅਧੀਨ ਮਦਦ ਲੈਣ ਵਾਲੇ ਪਰਿਵਾਰਾਂ ਦੀ ਜਾਣਕਾਰੀ ਲਈ ਜਾਣਕਾਰੀ ਦੇਣਗੀਆਂ ਤੇ ਇਸ ਤੋਂ ਬਗੈਰ ਜੇ ਕਿਸੇ ਦਾਨੀ ਸੱਜਣ ਨੇ ਕੋਈ ਪਰਵਿਾਰ ਮਦਦ ਕਰਨ ਲਈ ਗੋਦ ਲੈਣਾ ਹੋਵੇ, ਤਾਂ ਉਹ ਇਸ ਵੈੱਬਸਾਈਟ ਤੇ ਕਰ ਸਕਦੇ ਹਨ।
ਇਹਨਾਂ ਆਗੂਆਂ ਨੇ ਦੱਸਿਆ ਕਿ 30 ਅਕਤੂਬਰ 2021 ਨੂੰ ਸਹਾਇਤਾ ਵੱਲੋਂ ਸਲਾਨਾ ਮੱਦਦ ਇਕੱਠਾ ਕਰਨ ਲਈ ਪਲੇਸੇਨਟਨ ਸੀਨੀਅਰ ਸੈਂਟਰ, ਸੈਨਟੇਨੀਅਲ ਪਾਰਕ, 5353 ਸੁਨੋਲ ਬੁਲੇਵਡ, ਪਲੇਸੇਨਟਨ, ਕੈਲੀਫੋਰਨੀਆਂ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ ਦੇ ਵਿਚ ਉੱਘੇ ਗੀਤਕਾਰ ਤੇ ਗਾਇਕ ਰਾਜ ਕਾਕੜਾ ਸ਼ਾਮਲ ਹੋਣਗੇ। ਸਹਾਇਤਾ ਬੋਰਡ ਮੈਂਬਰ ਵੀ ਇਸ ਵਕਤ ਹਾਜ਼ਰ ਹੋਣਗੇ ਤੇ 2021 ਦੇ ਵਿਚ ਚੱਲ ਰਹੇ ਤੇ ਭਵਿੱਖ ਦੇ ਵਿਚ ਸ਼ੁਰੂ ਹੋਣ ਵਾਲੇ ਸਮਾਜ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜ਼ਿਆਦਾ ਜਾਣਕਾਰੀ ਦੇ ਲਈ ਸਹਾਇਤਾ ਸੰਸਥਾ ਦੇ ਫੇਸਬੁੱਕ ਪੇਜ ਲਿੰਕ ਤੇ  ਕਲਿਕ ਕਰ ਸਕਦੇ ਹੋ।

Check Also

ਗੋਆ ‘ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਕਿਹੜਾ ਹੋਵੇਗਾ, ਅਰਵਿੰਦ ਕੇਜਰੀਵਾਲ ਕੱਲ੍ਹ ਕਰਨਗੇ ਐਲਾਨ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ। …

Leave a Reply

Your email address will not be published. Required fields are marked *