ਸਲਮਾਨ ਖਾਨ ਆਖਿਰ ਕਦੋਂ ਵਿਆਹ ਕਰਵਾਉਣਗੇ ? ਇਹ ਸਵਾਲ ਅਜਿਹਾ ਹੈ ਜਿਸ ਦੇ ਜਵਾਬ ਦਾ ਇੰਤਜ਼ਾਰ ਪੂਰਾ ਭਾਰਤ ਕਰ ਰਿਹਾ ਹੈ। ਇੱਥੇ ਤੱਕ ਕਿ ਕਈ ਵਾਰ ਫਿਲਮਾਂ ਵਿੱਚ ਵੀ ਮਜ਼ਾਕੀਆ ਅੰਦਾਜ਼ ‘ਚ ਸਲਮਾਨ ਖਾਨ ਦੇ ਵਿਆਹ ਨਾਲ ਜੁੜ੍ਹੇ ਸਵਾਲ ਨੂੰ ਬਤੋਰ ਡਾਇਲਾਗ ਇਸਤੇਮਾਲ ਕੀਤਾ ਗਿਆ। ਇਸ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਸਲਮਾਨ ਖਾਨ ਜਲਦ ਹੀ ਪਿਤਾ ਬਣ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਸਲਮਾਨ ਬਿਨਾਂ ਵਿਆਹ ਕਰਵਾਏ ਹੀ ਪਿਤਾ ਬਣਨ ਦੀ ਪਲਾਨਿੰਗ ਕਰ ਰਹੇ ਹਨ।
ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਸਲਮਾਨ ਖਾਨ ਸੈਰੋਗੇਸੀ ਜ਼ਰੀਏ ਪਿਤਾ ਬਣਨ ਦੀ ਸੋਚ ਰਹੇ ਹਨ। ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਆਈਆਂ ਸਨ। ਸਲਮਾਨ ਖਾਨ ਨੂੰ ਬੱਚਿਆਂ ਨਾਲ ਕਿੰਨਾ ਲਗਾਅ ਹੈ ਇਸ ਗੱਲ ਤੋਂ ਹਰ ਕੋਈ ਵਾਕਫ ਹੈ। ਉਹ ਕਈ ਵਾਰ ਛੋਟੀ ਭੈਣ ਅਰਪਿਤਾ ਦੇ ਬੇਟੇ ਨਾਲ ਮਸਤੀ ਕਰਦੇ ਹੋਏ ਵੀ ਵਿਖਾਈ ਦਿੱਤੇ। ਸਲਮਾਨ ਦੀ ਇਹ ਮਸਤੀ ਭਰੀ ਵੀਡੀਓ ਸੋਸ਼ਲ ਮੀਡੀਆ ‘ਤੇ ਕਈ ਵਾਰ ਵਾਇਰਲ ਵੀ ਹੋ ਚੁੱਕੀ ਹੈ।
ਦਰਅਸਲ ਸਲਮਾਨ ਵੱਲੋਂ ਜਦੋਂ ਵੀ ਵਿਆਹ ਦਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਹਮੇਸ਼ਾ ਗੋਲਮੋਲ ਜਵਾਬ ਦਿੰਦੇ ਹੋਏ ਨਜ਼ਰ ਆਏ। ਸਲਮਾਨ ਦੀ ਇਸ ਗੋਲ ਮੋਲ ਗੱਲਾਂ ਤੋਂ ਇੰਨਾ ਤਾਂ ਜ਼ਰੂਰ ਸਾਫ਼ ਹੈ ਕਿ ਉਹ ਹਾਲੇ ਵਿਆਹ ਦੇ ਮੂਡ ‘ਚ ਤਾਂ ਬਿਲਕੁਲ ਵੀ ਨਹੀਂ ਹਨ । ਸਲਮਾਨ ਖਾਨ ਨੂੰ ਫਿਲਮ ਇੰਡਸਟਰੀ ‘ਚ 30 ਸਾਲ ਹੋ ਚੁੱਕੇ ਹਨ। ਇਨ੍ਹੇ ਲੰਬੇ ਸਮੇਂ ‘ਚ ਸਲਮਾਨ ਦਾ ਨਾਮ ਕਈ ਐਕਟਰੈਸ ਦੇ ਨਾਲ ਤਾਂ ਜੁੜ੍ਹਿਆ ਪਰ ਉਹ ਹਾਲੇ ਤੱਕ ਵਿਆਹ ਦੇ ਬੰਧਨ ਵਿੱਚ ਨਹੀਂ ਬੱਝੇ।
ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਭਾਰਤ ਈਦ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿੱਚ ਸਲਮਾਨ ਦੇ ਉਲਟ ਕੈਟਰੀਨਾ ਕੈਫ ਹਨ। ਇਸਦੇ ਨਾਲ ਹੀ ਦਿਸ਼ਾ ਪਟਾਨੀ, ਤੱਬੂ, ਸੁਨਿਲ ਗਰੋਵਰ ਅਤੇ ਜੈਕੀ ਸ਼ਰਾਫ ਵੀ ਹਨ। ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ।
- Advertisement -