ਲੌਕ ਡਾਉਂਣ ਦੌਰਾਨ ਕਿਵੇਂ ਕਰੀਏ ਸਮੇ ਦਾ ਸਦਉਪਯੋਗ !

TeamGlobalPunjab
3 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਨੂੰ ਰੋਕਣ ਲਈ ਪੂਰੇ ਦੇਸ਼ ਵਿੱਚ ਲਾਕਡਾਉਨ ਕੀਤਾ ਗਿਆ ਹੈ.। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੈ। ਹੁਣ ਘਰ ਵਿਚ ਰਹਿੰਦੇ ਹੋਏ ਬਹੁਤ ਸਾਰੇ ਲੋਕ ਬੋਰ ਹੋ ਰਹੇ ਹਨ । ਪਰ ਇਸ ਵਿਹਲੇ ਸਮੇ ਦਾ ਸਦਉਪਯੋਗ ਕੀਤਾ ਜਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਣਾਉਣ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਘਰ ਵਿਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਪੁਰਾਣੇ ਅਖਬਾਰ ਲਗਭਗ ਹਰ ਇੱਕ ਦੇ ਘਰਾਂ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ । ਰਚਨਾਤਮਕ ਚੀਜ਼ਾਂ ਬਣਾਉਣ ਲਈ ਤੁਸੀਂ ਇਨ੍ਹਾਂ ਅਖਬਾਰਾਂ ਦੀ ਸਹਾਇਤਾ ਲੈ ਸਕਦੇ ਹੋ। ਆਓ ਜਾਣਦੇ ਹਾਂ ਪੁਰਾਣੇ ਅਖਬਾਰ ਦੀ ਵਰਤੋਂ ਕਿਵੇਂ ਕਰੀਏ …

ਸਜਾਵਟੀ ਬਾਉਲ :

ਪੁਰਾਣੇ ਅਖਬਾਰਾਂ ਦੀ ਮਦਦ ਨਾਲ ਸਜਾਵਟੀ ਬਾਉਲ ਤਿਆਰ ਕੀਤੀ ਜਾ ਸਕਦੀ ਹੈ । ਇਸ ਲਈ ਅਖਬਾਰ ਨੂੰ ਪਹਿਲਾ ਪਾਣੀ ਵਿਚ ਛੱਡ ਦੇਵੋ । ਫਿਰ ਉਸ ਨੂੰ ਇਕ ਬਾਉਲ ਦਾ ਆਕਾਰ ਦੇਵੋ । ਇਸ ਤੋਂ ਬਾਅਦ ਤੁਸੀਂ ਇਸ ਤੇ ਤੁਸੀਂ ਹੋਰ ਸਜਾਵਟੀ ਸਮਾਂ ਵੀ ਲਗਾ ਸਕਦੇ ਹੋ ਅਤੇ ਇਸ ਨੂੰ ਰੰਗ ਵੀ ਕਰ ਸਕਦੇ ਹੋ ।

- Advertisement -

 

ਗਿਫਟ ਰੈਪਿੰਗ ਬਾਕਸ


ਜਨਮ ਦਿਨ ਜਾ ਕਿਸੇ ਖਾਸ ਮੌਕੇ ਤੇ ਜੇਕਰ ਕਿਸੇ ਨੂੰ ਕੁਝ ਖਾਸ ਦੇਣਾ ਹੋਵੇ ਤਾ ਤੁਸੀਂ ਗਿਫਟ ਰੈਪਿੰਗ ਬੋਜ਼ ਦਾ ਇਸਤੇਮਾਲ ਕਰ ਸਕਦੇ ਹੋ । ਇਸ ਲਈ ਪੁਰਾਣੇ ਅਖਬਾਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ । ਜਿਸ ਲਈ ਪੁਰਾਣੇ ਅਖਬਾਰਾਂ ਦਾ ਬਾਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨੂੰ ਸੋਹਣਾ ਬਣਾਉਣ ਲਈ ਹੋਰ ਸਜਾਵਟੀ ਵਸਤਾਂ ਦੀ ਕੀਤੀ ਜਾ ਸਕਦੇ ਹੈ ।

 

ਅਖਬਾਰ ਨਾਲ ਮਿਲੇਗਾ ਜੁਤੀਆਂ ਨੂੰ ਨਵਾਂ ਲੁਕ

- Advertisement -

ਸਾਡੇ ਘਰਾਂ ਵਿਚ ਅਕਸਰ ਪੁਰਾਣੀ ਜੁਤੇ ਹੁੰਦੇ ਹਨ ਇਨ੍ਹਾਂ ਨੂੰ ਪੁਰਾਣੇ ਅਖਬਾਰਾਂ ਦੀ ਮਦਦ ਨਾਲ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ । ਇਸ ਲਈ ਛੋਟੇ ਛੋਟੇ ਟੁਕੜੇ ਕਟ ਕੇ ਫ਼ੇਵਿਕੋਲ ਦੀ ਮਦਦ ਨਾਲ ਇਨ੍ਹਾਂ ਨੂੰ ਹੋਰ ਸੋਹਣਾ ਬਣਾਇਆ ਜਾ ਸਕਦਾ ਹੈ ।

 

ਅਖਬਾਰਾਂ ਦਾ ਲਿਫ਼ਾਫ਼ਾ


ਲਿਫ਼ਾਫ਼ੇ ਦੀ ਅਕਸਰ ਕਿਸੇ ਅਜ਼ੀਜ਼ ਨੂੰ ਚਿੱਠੀ ਭੇਜਣ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਘਰ ਵਿੱਚ ਪਏ ਅਖਬਾਰਾਂ ਤੋਂ ਆਕਰਸ਼ਕ ਲਿਫਾਫੇ ਬਣਾ ਸਕਦੇ ਹੋ. ਲਿਫ਼ਾਫ਼ੇ ਨੂੰ ਮਜ਼ਬੂਤ ​​ਬਣਾਉਣ ਲਈ, ਅੰਦਰੋਂ ਇਕ ਹੋਰ ਕਾਗਜ਼ ਚਿਪਕ ਕੇ ਅਤੇ ਤਿੰਨਾਂ ਪਾਸਿਆਂ ਨੂੰ ਜੋੜ ਕੇ ਇਕ ਹੋਰ ਤਲ ਤਿਆਰ ਕਰੋ। ਚੋਟੀ ਦਾ ਹਿੱਸਾ ਖੁੱਲਾ ਛੱਡੋ. ਆਪਣੇ ਪੱਤਰ ਜਾਂ ਸੰਦੇਸ਼ ਨੂੰ ਲਿਫਾਫੇ ਵਿੱਚ ਰੱਖਣ ਤੋਂ ਬਾਅਦ, ਇਸਨੂੰ ਉੱਪਰ ਤੋਂ ਬੰਦ ਕਰੋ।

Share this Article
Leave a comment