ਸਰਕਾਰ ਸੂਬੇ ਅੰਦਰ ਹੁੰਦੇ ਦੁਖਾਂਤ ਤੋਂ ਨਹੀਂ ਲੈਂਦੀ ਕੋਈ ਸਬਕ : ਸਿਮਰਜੀਤ ਸਿੰਘ ਬੈਂਸ

TeamGlobalPunjab
2 Min Read

ਲੁਧਿਆਣਾ : ਲੋਕ ਇੰਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਬਿਆਨਬਾਜੀ ਕਰਦੇ ਹੀ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਬੈਂਸ ਨੇ ਸੰਗਰੂਰ ‘ਚ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਭੜਕ ਉੱਠੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਜੇਕਰ ਬੱਚਿਆਂ ਦੀ ਜਗ੍ਹਾ ਕੋਈ ਵੱਡਾ ਵਿਅਕਤੀ ਹੁੰਦਾ ਤਾਂ ਉਹ ਖੁਦ ਵੀ ਬਚਣ ਦੀ ਕੋਸ਼ਿਸ਼ ਕਰਦਾ ਪਰ ਉਹ ਮਾਸੂਮ ਸਨ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਹਾਦਸੇ ਹੁੰਦੇ ਹਨ ਜਿਨ੍ਹਾਂ ਤੋਂ ਸਰਕਾਰਾਂ ਸਬਕ ਨਹੀਂ ਲੈਂਦੀਆਂ।

ਸਿਮਰਜੀਤ ਸਿੰਘ ਬੈਂਸ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਡਾ ਦੁਖਾਂਤ ਵਾਪਰਨ ਤੋਂ ਬਾਅਦ ਮਾਲੀ ਸਹਾਇਤਾ ਲਈ ਤਾਂ ਜਾਗ ਜਾਂਦੀ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਮੌਕੇ ਤੋਂ ਲੋਕਾਂ ਦੀ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੰਦਾ ਹੈ ਪਰ ਸੱਚ ਇਹ ਹੈ ਕਿ ਨਾ ਹੀ ਤਾਂ ਅੱਜ ਤੱਕ ਅੰਮ੍ਰਿਤਸਰ ਰੇਲ ਕਾਂਡ ਦਾ ਦੋਸ਼ੀ ਸਾਹਮਣੇ ਆਇਆ, ਨਾ ਬਟਾਲਾ ਫੈਕਟਰੀ ਬੰਬ ਕਾਂਡ ਦਾ ਦੋਸ਼ੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਖਤੀ ਕਰਨ ਦੀ ਜਰੂਰਤ ਹੈ। ਬੈਂਸ ਨੇ ਕਿਹਾ ਕਿ ਇਸ ਮਾਮਲੇ ਤੋਂ ਸਰਕਾਰ ਨੂੰ ਸੇਧ ਲੈਂਦਿਆਂ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

Share this Article
Leave a comment