ਕੋਲੋਰਾਡੋ: ਹਾਰਸਟੂਥ ਮਾਉਂਟੇਨ ਇਲਾਕੇ ‘ਚੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ੇਰ ਦੇ ਸਾਹਮਣੇ ਆਉਣ ਦੇ ਬਾਅਦ ਇਨਸਾਨ ਆਤਮ ਸਮਰਪਣ ਕਰ ਦਿੰਦਾ ਹੈ ਅਤੇ ਸ਼ੇਰ ਇਨਸਾਨ ਉਤੇ ਭਾਰੀ ਪੈ ਜਾਂਦਾ ਹੈ ਪਰ ਅਮਰੀਕਾ ‘ਚ ਅਜਿਹੀ ਵਾਪਰੀ ਜਿਸ ਵਿਚ ਸ਼ੇਰ ਨੇ ਨੌਜਵਾਨ ਤੇ ਹਮਲਾ ਕਰਕੇ ਆਪਣੇ ਲਈ ਆਫਤ ਮੁੱਲ ਲੈ ਲਈ।
ਨੌਜਵਾਨ ਦਲੇਰ ਹੋ ਕੇ ਸ਼ੇਰ ਨਾਲ ਉਦੋਂ ਤੱਕ ਲੜਦਾ ਰਿਹਾ ਜਦੋਂ ਤੱਕ ਉਸ ਨੂੰ ਮਾਰ ਨਹੀਂ ਦਿੱਤਾ।ਕੋਲੋਰਾਡੋ ਪਾਕਰਸ ਐਂਡ ਵਾਈਲਡ ਲਾਈਫ ਮੁਤਾਬਕ ਨੌਜਵਾਨ ਬੀਤੇ ਸੋਮਵਾਰ ਨੂੰ ਫੋਰਟ ਕਾਲਿਸ ਦੇ ਨੇੜੇ ਹਾਰਸ ਵਲੂਟੂਥ ਮਾਉਂਟੇਨ ਓਪਨ ਸਪੇਸ ਵਿਚ ਇਕੱਲਾ ਭੱਜ ਰਿਹਾ ਸੀ, ਉਸ ਸਮੇਂ ਸ਼ੇਰ ਨੇ ਪਿੱਛੇ ਤੋਂ ਹਮਲਾ ਕਰ ਦਿੱਤਾ। ਸ਼ੇਰ ਨਾਲ ਸੰਘਰਸ਼ ਦੌਰਾਨ ਨੌਜਵਾਨ ਦੇ ਚੇਹਰੇ ਅਤੇ ਕਲਾਈ ‘ਤੇ ਜਖਮ ਆਏ ਹਨ। ਇਸਦੇ ਬਾਵਜੂਦ ਵੀ ਉਹ ਸ਼ੇਰ ਨੂੰ ਮਾਰਨ ‘ਚ ਸਫਲ ਰਿਹਾ।
ਨੌਜਵਾਨ ਨੂੰ ਗੰਭੀਰ ਸੱਟਾਂ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਨੌਜਵਾਨ ਦੀ ਪਹਿਚਾਣ ਹਾਲੇ ਉਜਾਗਰ ਨਹੀਂ ਕੀਤੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਨੌਜਵਾਨ ਦੀ ਇੱਛਾ ਜਾਣਨ ਤੋਂ ਬਾਅਦ ਹੀ ਉਸਦੀ ਪਹਿਚਾਣ ਉਜਾਗਰ ਕੀਤੀ ਜਾਵੇਗੀ। ਜਾਂਚ ਕਰਤਾ ਨੇ ਦੱਸਿਆ ਕਿ ਸ਼ੇਰ ਇਕ ਸਾਲ ਤੋਂ ਵੀ ਘੱਟ ਉਮਰ ਦਾ ਸੀ ਅਤੇ ਉਸਦੇ ਕੱਟਣ ਨਾਲ ਨੌਜਵਾਨ ਨੂੰ ਰੇਬੀਜ਼ ਹੋਣ ਦਾ ਡਰ ਨਹੀਂ ਹੈ।
ਕੋਲੋਰਾਡੋ ਪਾਕਰਸ ਐਂਡ ਵਾਈਲਡਲਾਈਫ ਦੇ ਬੁਲਾਰੇ ਫੈਰੇਲ ਨੇ ਦੱਇਸਆ ਕਿ ਨੌਜਵਾਨ ਨੇ ਠੀਕ ਉਹ ਹੀ ਕੀਤਾ ਜਾ ਪਹਾੜ ਦੇ ਸ਼ੇਰ ਨਾਲ ਮੁਠਭੇੜ ਵਿਚ ਮਾਹਰ ਸਲਾਹ ਦਿੰਦੇ ਹਨ। ਜਿਨ੍ਹਾਂ ਹੋ ਸਕੇ ਉਨਾਂ ਹੀ ਸੰਘਰਸ਼ ਕਰੋ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਜੇਕਰ ਤੁਹਾਡੇ ਪੈਰ ਨੂੰ ਸੱਟ ਲਗੀ ਹੈ, ਤਾਂ ਜਿੰਨਾਂ ਸੰਭਵ ਹੋ ਸਕੇ, ਓਨਾਂ ਵੱਡਾ ਦਿਖਾਈ ਦੇਣ ਦੀ ਕੋਸ਼ਿਸ਼ ਕਰੋ ਅਤੇ ਹਥਿਆਰ, ਜਿਵੇਂ ਕਿ ਬੈਕਪੈਕ ਜਾਂ ਚੈਭੀ ਦੇ ਰੂਪ ਵਿਚ ਕਿਸੇ ਵੀ ਚੀਜ ਦੀ ਵਰਤੋਂ ਕਰੋ। ਪ੍ਰੰਤੂ ਆਦਮੀ ਉਤੇ ਹਮਲਾ ਕੀਤਾ ਗਿਆ, ਉਸਦੇ ਕੋਲ ਹਥਿਆਰ ਵਰਗੀ ਕੋਈ ਵੀ ਚੀਜ ਨਹੀਂ ਸੀ।
ਫੇਰੇਲ ਨੇ ਕਿਹਾ ਕਿ ਨੌਜਵਾਨ ਨੇ ਸ਼ੇਰ ਨੂੰ ਸਿਰਫ ਇੱਛਾ ਸ਼ਕਤੀ ਅਤੇ ਨਿਡਰ ਹੋਣ ਕਾਰਨ ਹਾਰ ਦਿੱਤੀ ਹੈ। ਪਹਾੜ ਦੇ ਸ਼ੇਰ ਦੇ ਹਮਲੇ ਘੱਟ ਹੁੰਦੇ ਹਨ ਕਿਉਂਕਿ ਉਹ ਮਨੁੱਖ ਤੋਂ ਬਚਦੇ ਹਨ।