ਵੀਜ਼ਾ ਸਕੈਮ ਮਾਮਲੇ ‘ਚ ਗ੍ਰਿਫਤਾਰ 129 ਭਾਰਤੀ ਵਿਦਿਆਰਥੀਆਂ ਨੂੰ ਸੀ ਧੋਖਾਧੜੀ ਦੀ ਜਾਣਕਾਰੀ: ਅਮਰੀਕਾ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਜਾਅਲੀ ਯੂਨੀਵਰਸਿਟੀ ਮਾਮਲੇ ‘ਚ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਸਫਾਈ ਦਿੱਤੀ ਹੈ। ਉਸਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ‘ਚ ਫੜੇ ਗਏ ਇਹ ਵਿਦਿਆਰਥੀ ਇਸ ਗੱਲ ਤੋਂ ਜਾਣੂ ਸਨ ਕਿ ਉਹ ਅਮਰੀਕਾ ਵਿੱਚ ਰਹਿਣ ਲਈ ਧੋਖਾਧੜੀ ਕਰ ਰਹੇ ਹਨ। ਹਾਲਾਂਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਯੂਨੀਵਰਸਿਟੀ ਜਾਅਲੀ ਹੈ।

ਪ੍ਰਵਾਸ ਤੇ ਕਸਟਮ (ਆਈਸੀਈ) ਬੁਲਾਰੇ ਕਰਿਸਾ ਕੁਟਰੈਲ ਨੇ ਦੱਸਿਆ ਕਿ ਜੋ ਵਿਦਿਆਰਥੀ ਇਸ ਘਪਲੇ ਵਿੱਚ ਇਸ ਦੇ ਵਿੱਦਿਅਕ ਪ੍ਰੋਗਰਾਮ ਨਾ ਹੋਣ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਸ਼ਾਮਲ ਹੋਏ, ਉਨ੍ਹਾਂ ਨੂੰ ਆਪਣੇ ਮੂਲ ਦੇਸ਼ ਵਾਪਸ ਜਾਣਾ ਪਵੇਗਾ। ਆਈਸੀਈ ਸੇਵਾ ਮੁਤਾਬਕ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਵਾਲਿਆਂ ਵਜੋਂ ਕਥਿਤ ਤੌਰ ‘ਤੇ ਘੁਟਾਲਾ ਕਰਨ ਵਾਲੇ ਅੱਠ ਲੋਕਾਂ ਨੂੰ ਵੀਜ਼ਾ ਧੋਖਾਧੜੀ ਤੇ ਲਾਭ ਲਈ ਦੂਜੇ ਦੇਸ਼ਾਂ ਵਿੱਚ ਸ਼ਰਨ ਦਿਵਾਉਣ ਦੀ ਸਾਜ਼ਿਸ਼ ਰਚਨ ਦੇ ਅਪਰਾਧਿਕ ਜੁਰਮਾਂ ਤੇ ਪੰਜ ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਹੋਵੇਗਾ।

ਇਸ ਮਾਮਲੇ ਵਿੱਚ ਭਾਰਤੀ ਵਿਦੇਸ਼ ਮੰਤਰਾਲਾ ਦੇ ਅਧਿਕਾਰੀ ਰਵੀਸ਼ ਕੁਮਾਰ ਨੇ ਹਿਰਾਸਤ ਵਿੱਚ ਲਏ ਭਾਰਤੀ ਵਿਦਿਆਰਥੀਆਂ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਸੂਚਨਾ ਟਵੀਟ ਕਰ ਦਿੱਤੀ ਹੈ।

- Advertisement -

ਫੈਡਰਲ ਵਕੀਲਾਂ ਮੁਤਾਬਕ ਤਕਰੀਬਨ 600 ਵਿਦਿਆਰਥੀਆਂ ਨੇ ਫਰਜ਼ੀ ਬਣਾਈ ਗਈ ਫਾਰਮਿੰਗਟਨ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ। ਇਹ ਯੂਨੀਵਰਸਿਟੀ ਅਮਰੀਕੀ ਪ੍ਰਵਾਸ ਅਧਿਕਾਰੀਆਂ ਨੇ ਵੀਜ਼ਾ ਮਿਆਦ ਪੁੱਗਣ ਦੇ ਬਾਵਜੂਦ ਦੇਸ਼ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਫੜਨ ਲਈ ਬਣਾਇਆ ਸੀ। ਅਧਿਕਾਰੀਆਂ ਨੇ ਇਸ ਨੂੰ ਪੇ ਟੂ ਸਟੇਅ ਘਪਲਾ ਕਰਾਰ ਦਿੱਤਾ ਸੀ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਬਗ਼ੈਰ ਕਲਾਸਾਂ ਲਗਾਏ ਅਮਰੀਕਾ ਵਿੱਚ ਰਹਿਣ ਦੀ ਖੁੱਲ੍ਹ ਦਿੰਦਾ ਸੀ।

Share this Article
Leave a comment