ਵਿਸ਼ਵ ਯੋਗ ਦਿਵਸ ‘ਤੇ ਬਾਲੀਵੁੱਡ ਦੀਆਂ ਫਿਟ ਅਦਾਕਾਰਾਂ ਨੇ ਸਾਂਝੀ ਕੀਤੀਆਂ ਤਸਵੀਰਾਂ, ਆਪਣੀ ਲੁੱਕ ਨਾਲ ਉਮਰ ਨੂੰ ਦਿੱਤੀ ਮਾਤ

TeamGlobalPunjab
2 Min Read

ਨਿਊਜ਼ ਡੈਸਕ: 21 ਜੂਨ ਨੂੰ ਪੂਰਾ ਵਿਸ਼ਵ ਯੋਗਾ ਦਿਵਸ ਮਨਾ ਰਿਹਾ ਹੈ।  ਬਾਲੀਵੁੱਡ ਵਿਚ ਵੀ ਅਜਿਹੇ ਕਈ ਸਿਤਾਰੇ ਹਨ, ਜੋ ਆਪਣੇ ਆਪ ਨੂੰ ਤੰਦਰੁਸਤ ਰੱਖਣ  ਲਈ ਰੋਜ਼ ਯੋਗਾ ਕਰਦੇ ਹਨ।ਯੋਗਾ ਦਿਵਸ ਦਾ ਵਿਸ਼ੇਸ਼ ਉਦੇਸ਼ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਹੈ।

ਬਾਲੀਵੁੱਡ ਦੀਆਂ ਫਿਟ ਅਦਾਕਾਰਾਂ ਵਿਚ ਮਲਾਇਕਾ ਅਰੋੜਾ ਨੇ ਆਪਣੀ ਲੁੱਕ ਨਾਲ ਉਮਰ ਨੂੰ ਮਾਤ ਦਿੱਤੀ ਹੈ। ਮਲਾਇਕਾ ਨੇ ਯੋਗਾ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ। ਮਲਾਇਕਾ ਅਕਸਰ ਆਪਣੇ ਸੋਸ਼ਲ ਮੀਡੀਆ ਰਾਹੀਂ ਯੋਗਾ ਨੂੰ ਉਤਸ਼ਾਹਤ ਵੀ ਕਰਦੀ ਹੈ। ਮਲਾਇਕਾ ਕਈ ਵਾਰ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝਾ ਕਰਦੀ ਰਹਿੰਦੀ ਹੈ।

ਕਰੀਨਾ ਕਪੂਰ ਅਕਸਰ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫੋਟੋ ਸ਼ੇਅਰ ਕਰਦੇ ਸਮੇਂ ਬੇਬੋ ਨੇ ਪ੍ਰਸ਼ੰਸਕਾਂ ਨੂੰ ਇਕ ਸ਼ਾਨਦਾਰ ਸੰਦੇਸ਼ ਵੀ ਦਿੱਤਾ ਹੈ। ਫੋਟੋ ਦੇ ਕੈਪਸ਼ਨ ‘ਚ ਕਰੀਨਾ ਨੇ ਲਿਖਿਆ-‘ ‘ਹੈਪੀ ਵਰਲਡ ਯੋਗਾ ਡੇਅ। ਆਪਣੇ ਮਨ ਨੂੰ ਅਜ਼ਾਦ ਕਰੋ।’

- Advertisement -

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿਚ ਆਪਣਾ 46 ਵਾਂ ਜਨਮਦਿਨ ਮਨਾਇਆ ਹੈ।  ਪਰ ਸ਼ਿਲਪਾ ਸ਼ੈੱਟੀ ਦੀ ਉਮਰ ਇਕ ਜਗ੍ਹਾ ਆ ਕੇ ਰੁਕ ਜਿਹੀ ਗਈ ਹੈ। ਇਹ ਸਭ ਸਿਰਫ਼ ਯੋਗ ਦੀ ਸਹਾਇਤਾ ਨਾਲ ਸੰਭਵ ਹੋਇਆ ਹੈ।

ਅਦਾਕਾਰਾ ਸੁਸ਼ਮਿਤਾ ਸੇਨ ਵੀ ਯੋਗਾ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਦੀ ਹੈ। ਸੁਸ਼ਮਿਤਾ ਨੇ ਲਗਪਗ 10 ਸਾਲ ਪਹਿਲਾਂ ਬਾਲੀਵੁੱਡ ਤੋਂ ਬ੍ਰੇਕ ਲਿਆ ਸੀ, ਪਰ ਜਦੋਂ ਉਸਨੇ 10 ਸਾਲਾਂ ਬਾਅਦ ਵਾਪਸੀ ਕੀਤੀ ਤਾਂ ਉਸ ਵਿਚ ਕੋਈ ਅੰਤਰ ਨਹੀਂ ਆਇਆ।

- Advertisement -
Share this Article
Leave a comment