Home / News / ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ‘ਤੇ ਖੜ੍ਹੇ ਹੋਏ ਸਵਾਲ

ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ‘ਤੇ ਖੜ੍ਹੇ ਹੋਏ ਸਵਾਲ

ਨਿਊਜ਼ ਡੈਸਕ: ਪਾਕਿਸਤਾਨ ‘ਚ ਵਿਸ਼ਵ ਕਬੱਡੀ ਕੱਪ ਦੇ ਮੁਕਾਬਲਿਆਂ ਦੀ ਸ਼ੁਰੂਆਤ 9 ਫਰਵਰੀ ਤੋਂ ਹੋ ਗਈ ਜੋ 16 ਫਰਵਰੀ ਤਕ ਚੱਲਣਗੇ। ਇਸ ਮੈਗਾ ਕਬੱਡੀ ਵਰਲਡ ਕੱਪ ‘ਚ ਭਾਗ ਲੈਣ ਲਈ 10 ਦੇਸ਼ਾਂ ਦੀਆਂ ਟੀਮਾਂ ਪਹੁੰਚੀਆਂ ਹਨ ਜਿਨ੍ਹਾਂ ‘ਚ ਭਾਰਤ, ਪਾਕਿਸਤਾਨ, ਕੈਨੇਡਾ, ਆਸਟਰੇਲੀਆ, ਸੀਅਰਾ ਲਿਓਨ Sierra Leon, ਇੰਗਲੈਂਡ, ਜਰਮਨੀਅ, ਅਜ਼ਰਬਾਈਜਾਨ Azerbaijan, ਈਰਾਨ ਦੀਆਂ ਟੀਮਾਂ ਸ਼ਾਮਲ ਹਨ।

ਟੂਰਨਾਮੈਂਟ ਦੀ ਉਦਘਾਟਨ ਲਾਹੌਰ ਦੇ ਪੰਜਾਬ ਸਟੇਡੀਅਨ ਤੋਂ ਕੀਤਾ ਗਿਆ। ਇਸ ਮੈਗਾ ਕਬੱਡੀ ਕੱਪ ਦੇ ਓਰਗਨਾਈਜ਼ਰ  ਪੰਜਾਬ ਸਰਕਾਰ, ਸਪੋਰਟਸ ਬੋਰਡ ਪੰਜਾਬ ਅਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਹਨ। ਪਾਕਿਸਤਾਨ ਦੇ ਤਿੰਨ ਸ਼ਹਿਰ ਲਾਹੌਰ, ਫੈਸਲਾਬਾਦ ਅਤੇ ਗੁਜਰਾਤ ‘ਚ  ਖੇਡੇ ਜਾਣਗੇ।

ਭਾਰਤੀ ਦੀ ਟੀਮ ਵਿੱਚ ਚੋਟੀ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਟੀਮ ਕਦੋਂ ਅਤੇ ਕਿਵੇਂ ਪਾਕਿਸਤਾਨ ਗਈ ਜਾਂ ਫਿਰ ਭਾਰਤੀ ਖਿਡਾਰੀਆਂ ਨੂੰ ਕਿਸੇ ਨੇ ਐਨਓਸੀ ਦਿੱਤੀ। ਇਹ ਵੀ ਇੱਕ ਵੱਡਾ ਸਵਾਲ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਵਿਗੜੇ ਹੋਏ ਹਨ।

ਭਾਰਤ ਤੇ ਪਾਕਿਸਤਾਨ ਨੇ ਰਾਜਨੀਤੀ ਰਿਸ਼ਤੇ ਜਾ ਫਿਰ ਖੇਡ ਨੀਤੀਆਂ ਕੀਨੀਆਂ ਵਧੀਆਂ ਨੇ ਇਹ ਸਭ ਜੱਗ ਜਾਹਰ ਹੈ। ਦਸੰਬਰ 2019 ‘ਚ ਪੰਜਾਬ ਸਰਕਾਰ ਵੱਲੋਂ ਵੀ ਕਬੱਡੀ ਦਾ ਵਿਸ਼ਵ ਕੱਪ ਕਰਵਾਇਆ ਗਿਆ ਸੀ ਬਾਕੀ ਦੇਸ਼ਾਂ ਦੀਆਂ ਟੀਮਾਂ ਪੰਜਾਬ ਪਹੁੰਚੀਆਂ ਪਰ ਪਾਕਿਸਤਾਨ ਦੀ ਟੀਮ ਨੂੰ ਭਾਰਤ ਨੇ ਵੀਜ਼ਾ ਨਹੀਂ ਦਿੱਤਾ। ਯਾਨੀ ਕਿ ਭਾਰਤ ਪਾਕਿਸਤਾਨ ਨਾਲ ਕੋਈ ਵੀ ਸਾਂਝ ਨਹੀਂ ਪਾਉਣਾ ਚਾਹੁੰਦਾ।  ਸਵਾਲ ਭਾਰਤੀ ਫੈਡਰੇਸ਼ਨ ਦੇ ਜਿੰਮੇਵਾਰ ਅਧਿਕਾਰੀਆਂ ‘ਤੇ ਖੜੇ ਹੁੰਦੇ ਨੇ ਕਿ ਕਿਹੜੇ ਪ੍ਰੋਸੈਸ ਰਾਹੀਂ ਟੀਮ ਨੂੰ ਪਾਕਿਸਤਾਨ ਲਿਜਾਇਆ ਗਿਆ ਤੇ ਉਧਰ ਪਾਸਿਤਾਨ ਇਸ ਕਬੱਡੀ ਕੱਪ ਨੂੰ ਸ਼ਾਂਤੀ ਦਾ ਪੈਗਾਮ ਦੱਸ ਰਿਹਾ ਹੈ।

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪਹਿਲੇ ਪੜਾਅ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਯੋਜਨਾ ਨੂੰ ਪ੍ਰਵਾਨਗੀ

ਚੰਡੀਗੜ੍ਹ  : ਲੁਧਿਆਣਾ ਦੇ ਅਤਿ ਪ੍ਰਦੂਸ਼ਿਤ ਬੁੱਢੇ ਨਾਲੇ ਦੇ ਨਵੀਨੀਕਰਨ ਦੀ ਮੁਹਿੰਮ ਤਹਿਤ ਪੰਜਾਬ ਮੰਤਰੀ …

Leave a Reply

Your email address will not be published. Required fields are marked *