ਵਿਵਾਦਾਂ ‘ਚ ਚੱਲ ਰਹੀ ਫ਼ਿਲਮ ‘ਦਸਤਾਨ-ਏ-ਮੀਰੀ ਪੀਰੀ’ ਦੀ ਟਲੀ ਰਿਲੀਜ਼

TeamGlobalPunjab
2 Min Read

ਚੰਡੀਗੜ੍ਹ: ‘ਦਸਤਾਨ-ਏ-ਮੀਰੀ ਪੀਰੀ’ ਬਹੁਤ ਲੰਮੇ ਤੋਂ ਹੁਣ ਤੱਕ ਵਿਵਾਦਾਂ ਵਿੱਚ ਚੱਲ ਰਹੀ ਸੀ। ਕੁੱਝ ਦਿਨ ਪਹਿਲਾ ਐਸ.ਜੀ.ਪੀ.ਸੀ. ਕਮੇਟੀ ਨੇ ਕੁੱਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਤੇ ਰੋਕ ਲਗਾ ਦਿੱਤੀ ਸੀ। ਦੁਨੀਆਂ ਭਰ ਦੇ ਲੋਕ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ। ਹਾਲ ਹੀ ਵਿੱਚ ਯੂਕੇ ਦੇ ਵਿੱਚ ਰਹਿੰਦੇ ਲੋਕਾਂ ਵੱਲੋਂ ਫ਼ਿਲਮ ਤੋਂ ਰੋਕ ਹਟਾਉਣ ਲਈ ਰੋਡ ਸ਼ੋਅ ਕੀਤਾ ਗਿਆ।

ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਛਰਮਪੀਰ ਅਤੇ ਵਾਈਟ ਹਿੱਲ ਸਟੂਡੀਓਜ਼ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਐਨੀਮੇਟਡ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਜਿਸ ਤਰ੍ਹਾਂ ਇਸ ਪੰਜਾਬੀ ਫ਼ਿਲਮ ‘ਦਸਤਾਨ-ਏ-ਮੀਰੀ ਪੀਰੀ’ ਦੇ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਮੀਰੀ ਪੀਰੀ ਦੇ ਇਤਿਹਾਸ ਨੂੰ ਪੇਸ਼ ਕਰੇਗੀ। 1604 ਈ: ਦੇ ਆਧਾਰ ‘ਤੇ ਇਹ ਫ਼ਿਲਮ ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਮੁਗਲ ਸਾਮਰਾਜ ਦੀਆਂ ਪੀੜਾਂ ਵਿਰੁੱਧ ਲੜਨ ਲਈ ਦੁਨਿਆਵੀ (ਸਿਆਸੀ) ਅਤੇ ਰੂਹਾਨੀ ਅਧਿਕਾਰ ਦੀ ਵਰਤੋਂ ਕੀਤੀ ਸੀ।

ਇਸ ਐਨੀਮੇਟਿਡ ਫਿਲਮ ਦਾ ਨਿਰਦੇਸ਼ਨ ਵਿਨੋਦ ਲੰਜੇਵਰ ਦੁਆਰਾ ਕੀਤਾ ਗਿਆ ਹੈ। ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਦੁਆਰਾ ਲਿਖੀ ਗਈ ਹੈ ਜੋ ਇਸ ਫਿਲਮ ਦੇ ਸਹਿ ਨਿਰਦੇਸ਼ਕ ਵੀ ਹਨ। ਫਿਲਮ ਵਿੱਚ ਖੋਜ ਦਾ ਕੰਮ ਡਾ.ਏ.ਐਸ. ਗੋਗੋਆਣੀ ਨੇ ਕੀਤਾ ਹੈ। ਸਾਗਾ ਕੋਟਿਕਰ ਅਤੇ ਸਾਹਨੀ ਸਿੰਘ ਨੇ ਫ਼ਿਲਮ ਦੇ ਸਕ੍ਰੀਨਪਲੇ ਨੂੰ ਲਿਖਿਆ ਹੈ ਫ਼ਿਲਮ ਨੂੰ ਸੰਗੀਤ ਕੁਲਜੀਤ ਸਿੰਘ ਨੇ ਦਿੱਤਾ ਹੈ।

Share this Article
Leave a comment